ਪਾਪਾ ਖ਼ਾਤਰ ਖੂਨੀ ਖੇਡ ’ਚ ਉਤਰਣਗੇ ਰਣਬੀਰ ਕਪੂਰ

ਨਵੀਂ ਦਿੱਲੀ – ਬਾਲੀਵੁੱਡ ਅਦਾਕਾਰ ਰਣਬੀਰ ਕਪੂਰ ਦੀ ਮੋਸਟ ਅਵੇਟਿਡ ਫ਼ਿਲਮ ‘ਐਨੀਮਲ’ ਦੀ ਫੈਨਜ਼ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ‘ਐਨੀਮਲ’ ’ਚ ਰਣਬੀਰ ਪਹਿਲੀ ਵਾਰ ਰਸ਼ਮਿਕਾ ਮੰਦਾਨਾ ਨਾਲ ਨਜ਼ਰ ਆ ਰਹੇ ਹਨ। ਇਨ੍ਹਾਂ ਦੋਵਾਂ ਤੋਂ ਇਲਾਵਾ ਫ਼ਿਲਮ ’ਚ ਅਨਿਲ ਕਪੂਰ, ਬੌਬੀ ਦਿਓਲ ਅਤੇ ਤ੍ਰਿਪਤੀ ਡਿਮਰੀ ਵੀ ਅਹਿਮ ਭੂਮਿਕਾਵਾਂ ’ਚ ਨਜ਼ਰ ਆਉਣਗੇ। ਫਿਲਮ ਦੇ ਟੀਜ਼ਰ ਤੋਂ ਲੈ ਕੇ ਇਸ ਦੇ ਗਾਣਿਆਂ ਨੂੰ ਵੀ ਖੂਬ ਪਿਆਰ ਮਿਲ ਰਿਹਾ ਹੈ। ਇਸ ਦਰਮਿਆਨ ਨਿਰਮਾਤਾਵਾਂ ਨੇ ‘ਐਨੀਮਲ’ ਦਾ ਟ੍ਰੇਲਰ ਵੀ ਰਿਲੀਜ਼ ਕਰ ਦਿੱਤਾ ਹੈ।

ਟ੍ਰੇਲਰ ’ਚ ਰਣਬੀਰ ਕਪੂਰ ਵੱਖ-ਵੱਖ 6 ਲੁਕਸ ’ਚ ਨਜ਼ਰ ਆ ਰਹੇ ਹਨ। ਉਨ੍ਹਾਂ ਦਾ ਰੋਲ ਬਚਪਨ ਤੋਂ ਸ਼ੁਰੂ ਹੋ ਕੇ ਜਵਾਨੀ ਤੱਕ ਆਉਂਦਾ ਹੈ। ਇਸ ਦੌਰਾਨ, ਐਕਟਰ ਹਰ ਗੈੱਟਅਪ ਸਕ੍ਰੀਨ ’ਤੇ ਛਾ ਜਾਂਦੇ ਹਨ। ਉਨ੍ਹਾਂ ਦੀਆਂ ਵੱਖ-ਵੱਖ ਸ਼ੇਡਜ਼ ਤੋਂ ਨਜ਼ਰਾਂ ਹਟਾਉਣਾ ਦਰਸ਼ਕਾਂ ਲਈ ਬੇਹੱਦ ਮੁਸ਼ਕਿਲ ਹੈ। ਫਿਲਮ ’ਚ ਧਮਾਕੇਦਾਰ ਐਕਸ਼ਨ ਤੋਂ ਲੈ ਕੇ ਫੁੱਲ ਟੂ ਸਸਪੈਂਸ ਹੈ, ਜਿਸ ਨੂੰ ਵੇਖ ਕੇ ਦਰਸ਼ਕ ਮੰਤਰਮੁਗਧ ਹੋ ਗਏ ਹਨ। ਉੱਥੇ ਹੀ, ਬੌਬੀ ਦਿਓਲ ਬਿਨਾਂ ਕੁਝ ਬੋਲੇ ਵੀ ਖ਼ਤਰਨਾਕ ਵਿਲੇਨ ਦੇ ਰੂਪ ’ਚ ਜ਼ਬਰਦਸਤ ਲੱਗਦੇ ਹਨ। ਰਣਬੀਰ ਨਾਲ ਉਨ੍ਹਾਂ ਦੀ ਟੱਕਰ ਦੇਖਣਯੋਗ ਹੈ।

ਟ੍ਰੇਲਰ ਦੀ ਸ਼ੁਰੂਆਤ ਇਕ ਬੱਚੇ ਨਾਲ ਹੁੰਦੀ ਹੈ, ਜਿਸ ਦੇ ਲਈ ਉਸ ਦੇ ਪਾਪਾ ਕੋਲ ਸਮਾਂ ਹੀ ਨਹੀਂ ਹੈ। ਬਾਪ-ਬੇਟੇ ਦਾ ਇਹ ਰਿਸ਼ਤਾ ਬਾਕੀ ਰਿਸ਼ਤਿਆਂ ਨਾਲੋਂ ਕਾਫੀ ਵੱਖਰਾ ਤੇ ਗੂੜ੍ਹਾ ਹੁੰਦਾ ਹੈ। ਇੰਨਾ ਗੂੜ੍ਹਾ ਕਿ ਰਣਬੀਰ ਆਪਣੇ ਪਿਤਾ ਲਈ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ। ਬਦਲੇ ਦੀ ਅੱਗ ’ਚ ਉਹ ਅਜਿਹੀ ਖੂਨੀ ਖੇਡ ’ਚ ਉਤਰਦੇ ਹਨ, ਜਿੱਥੇ ਹਰ ਪਾਸੇ ਸਿਰਫ ਤੇ ਸਿਰਫ ਮਾਰ-ਧਾੜ ਅਤੇ ਡਰ ਹੁੰਦਾ ਹੈ। ਟ੍ਰੇਲਰ ’ਚ ਬੌਬੀ ਦਿਓਲ ਬਹੁਤ ਘੱਟ ਨਜ਼ਰ ਆਉਂਦੇ ਹਨ, ਇਸ ਦੇ ਬਾਵਜੂਦ ਉਹ ਰਣਬੀਰ ਨੂੰ ਹਰ ਤਰ੍ਹਾਂ ਨਾਲ ਸਖਤ ਟੱਕਰ ਦਿੰਦੇ ਹਨ।

Add a Comment

Your email address will not be published. Required fields are marked *