ਆਈ. ਐੱਫ. ਐੱਫ. ਆਈ. ਗੋਆ 2023, ਅਦਿਤੀ ਰਾਵ ਹੈਦਰੀ ਨੇ ਨਿਭਾਈ ਦੋਹਰੀ ਭੂਮਿਕਾ

ਮੁੰਬਈ – ਅਭਿਨੇਤਰੀ ਅਦਿਤੀ ਰਾਓ ਹੈਦਰੀ ਨੇ ਗੋਆ ’ਚ 54ਵੇਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ ਇੰਡੀਆ (ਆਈ. ਐੱਫ. ਐੱਫ. ਆਈ.) ’ਚ ਇਕ ਬਹੁਤ ਹੀ ਵੱਕਾਰੀ ਪੈਨਲ ਚਰਚਾ ’ਚ ਹਿੱਸਾ ਲਿਆ। ਫੋਰਮ ਨੂੰ ਯੂ. ਕੇ. ਤੇ ਭਾਰਤ ਵਿਚਾਲੇ ਸਹਿਯੋਗੀ ਪਹਿਲਕਦਮੀਆਂ ’ਤੇ ਚਰਚਾ ਕਰਨ ਲਈ ਆਯੋਜਿਤ ਕੀਤਾ ਗਿਆ ਸੀ। ਇਸ ਦਾ ਵਿਸ਼ਾ ‘ਫਿਲਮ ਫੈਲੀਸੀਟੇਸ਼ਨ : ਯੂ.ਕੇ. ਐਂਡ ਇੰਡੀਆ 2023 ਕੋ-ਪ੍ਰੋਡਕਸ਼ਨ ਜਰਨੀ’ ਸੀ। ਇਸ ਸਹਿਯੋਗ ਦੇ ਤਹਿਤ ਬਣੀ ਪਹਿਲੀ ਫੀਚਰ ਫਿਲਮ ‘ਲਾਇਨਸ’ ’ਚ ਅਦਿਤੀ ਮੁੱਖ ਭੂਮਿਕਾ ਨਿਭਾਅ ਰਹੀ ਹੈ। 54ਵੇਂ ਭਾਰਤੀ ਅੰਤਰਰਾਸ਼ਟਰੀ ਫਿਲਮ ਫੈਸਟੀਵਲ ’ਚ ਪਹਿਲੇ ਅਧਿਕਾਰਤ ਇੰਡੋ-ਬ੍ਰਿਟਿਸ਼ ਕੋ-ਪ੍ਰੋਡਕਸ਼ਨ ‘ਲਾਇਨੇਸ’ ਦਾ ਐਲਾਨ ਕੀਤਾ ਗਿਆ, ਜਿਸ ਨੂੰ ਨੈਸ਼ਨਲ ਫਿਲਮ ਡਿਵੈਲਪਮੈਂਟ ਕਾਰਪੋਰੇਸ਼ਨ ਤੇ ਬ੍ਰਿਟਿਸ਼ ਫਿਲਮ ਇੰਸਟੀਚਿਊਟ ਸਾਂਝੇ ਤੌਰ ’ਤੇ ਪੇਸ਼ ਕਰ ਰਹੇ ਹਨ। ਫਿਲਮ ਦਾ ਨਿਰਦੇਸ਼ਨ ਅਦਿਤੀ ਰਾਓ ਹੈਦਰੀ ਤੇ ਪੇਜ ਸੰਧੂ ਨੇ ਕੀਤਾ ਹੈ। ਅਦਿਤੀ ਰਾਓ ਹੈਦਰੀ ਗਲੋਬਲ ਸਿਨੇਮਾ ’ਤੇ ਸਹਿਯੋਗ ਤੇ ਇਸਦੇ ਪ੍ਰਭਾਵ ਬਾਰੇ ਚਰਚਾ ਕਰਨ ਲਈ ਇਕ ਪੈਨਲ ਚਰਚਾ ਦਾ ਹਿੱਸਾ ਸੀ।

Add a Comment

Your email address will not be published. Required fields are marked *