ਪ੍ਰਸਿੱਧ ਨਿਰਮਾਤਾ-ਨਿਰਦੇਸ਼ਕ ਰਾਜਕੁਮਾਰ ਕੋਹਲੀ ਦਾ ਦਿਹਾਂਤ

‘ਨਾਗਿਨ’ ਤੇ ‘ਨੌਕਰ ਬੀਵੀ ਕਾ’ ਵਰਗੀਆਂ ਬਲਾਕਬਸਟਰ ਫ਼ਿਲਮਾਂ ਦੇ ਨਿਰਦੇਸ਼ਕ-ਨਿਰਮਾਤਾ ਰਾਜਕੁਮਾਰ ਕੋਹਲੀ ਦਾ ਮੁੰਬਈ ‘ਚ ਦਿਹਾਂਤ ਹੋ ਗਿਆ। ਅਰਮਾਨ ਕੋਹਲੀ ਦੇ ਪਿਤਾ ਅਤੇ ਆਪਣੇ ਸਮੇਂ ਦੇ ਮਸ਼ਹੂਰ ਨਿਰਦੇਸ਼ਕ-ਨਿਰਮਾਤਾ ਰਾਜਕੁਮਾਰ ਕੋਹਲੀ ਨੇ 93 ਸਾਲ ਦੀ ਉਮਰ ‘ਚ ਆਖਰੀ ਸਾਹ ਲਿਆ। 1963 ‘ਚ ਇਕ ਨਿਰਮਾਤਾ ਅਤੇ 1973 ‘ਚ ਇਕ ਨਿਰਦੇਸ਼ਕ ਵਜੋਂ ਇਕ ਸਫ਼ਲ ਫ਼ਿਲਮ ਦੇਣ ਵਾਲੇ ਦਿੱਗਜ ਡਾਇਰੈਕਟਰ ਅਨੁਭਵੀ ਨਿਰਦੇਸ਼ਕ ਰਾਜਕੁਮਾਰ ਕੋਹਲੀ ਨੇ ਧਰਮਿੰਦਰ, ਜਤਿੰਦਰ, ਹੇਮਾ ਮਾਲਿਨੀ, ਸੰਨੀ ਦਿਓਲ, ਅਕਸ਼ੈ ਕੁਮਾਰ ਤੇ ਰਾਜ ਬੱਬਰ ਸਮੇਤ ਕਈ ਕਲਾਕਾਰਾਂ ਨਾਲ ਕੰਮ ਕੀਤਾ। ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਇੰਡਸਟਰੀ ‘ਚ ਸੋਗ ਦੀ ਲਹਿਰ ਦੌੜ ਗਈ ਹੈ। ਖ਼ਬਰਾਂ ਮੁਤਾਬਕ, ਰਾਜਕੁਮਾਰ ਕੋਹਲੀ ਦੀ ਸ਼ੁੱਕਰਵਾਰ ਸਵੇਰੇ 8 ਵਜੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਦਿੱਗਜ ਨਿਰਦੇਸ਼ਕ-ਨਿਰਮਾਤਾ ਦਾ ਅੰਤਿਮ ਸੰਸਕਾਰ ਅੱਜ ਸ਼ਾਮ ਕੀਤਾ ਜਾਵੇਗਾ। ਦੱਸਣਯੋਗ ਹੈ ਕਿ ਰਾਜਕੁਮਾਰ ਕੋਹਲੀ ਦਾ ਜਨਮ 14 ਸਤੰਬਰ 1930 ਨੂੰ ਹੋਇਆ ਸੀ। ਉਨ੍ਹਾਂ ਦੀ ਪਤਨੀ ਨਿਸ਼ੀ ਕੋਹਲੀ ਹਿੰਦੀ ਤੇ ਪੰਜਾਬੀ ਸਿਨੇਮਾ ਦੀ ਮਸ਼ਹੂਰ ਅਦਾਕਾਰਾ ਰਹਿ ਚੁੱਕੀ ਹੈ। ਇਸ ਤੋਂ ਇਲਾਵਾ ਸਾਲ 1992 ‘ਚ ਉਨ੍ਹਾਂ ਨੇ ਆਪਣੇ ਬੇਟੇ ਅਰਮਾਨ ਕੋਹਲੀ ਨੂੰ ਵੀ ਇੰਟਰੋਡਿਊਸ ਕੀਤਾ ਸੀ। ਰਾਜਕੁਮਾਰ ਕੋਹਲੀ ਨੇ ਆਪਣੇ ਬੇਟੇ ਅਰਮਾਨ ਨੂੰ ਸਾਲ 1992 ‘ਚ ਰਿਲੀਜ਼ ਹੋਈ ਫ਼ਿਲਮ ‘ਵਿਰੋਧੀ’ ਨਾਲ ਲਾਂਚ ਕੀਤਾ ਸੀ। ਇਸ ਫ਼ਿਲਮ ‘ਚ ਉਨ੍ਹਾਂ ਦੇ ਨਾਲ ਹਰਸ਼ਾ ਮਹਿਰਾ ਮੁੱਖ ਭੂਮਿਕਾ ‘ਚ ਨਜ਼ਰ ਆਈ ਸੀ।

Add a Comment

Your email address will not be published. Required fields are marked *