Google Pay ਤੋਂ ਮੋਬਾਇਲ ਰੀਚਾਰਜ ਕਰਵਾਉਣਾ ਪਵੇਗਾ ਮਹਿੰਗਾ

ਜੇਕਰ ਤੁਸੀਂ ਗੂਗਲ ਪੇਅ ਦੀ ਵਰਤੋਂ ਕਰਦੇ ਹੋ ਤਾਂ ਤੁਹਾਨੂੰ ਜ਼ੋਰਦਾਰ ਝਟਕਾ ਲੱਗ ਸਕਦਾ ਹੈ ਕਿਉਂਕਿ ਹੁਣ ਗੂਗਲ ਪੇਅ ਤੋਂ ਮੋਬਾਇਲ ਰੀਚਾਰਜ ਕਰਵਾਉਣ ‘ਤੇ ਤੁਹਾਨੂੰ ਵਾਧੂ ਪੈਸੇ ਦੇਣੇ ਪੈਣਗੇ। ਇਸ ਵਾਧੂ ਚਾਰਜ ਨੂੰ ਸੁਵਿਧਾ ਫੀਸ ਦੇ ਤੌਰ ਵਸੂਲਿਆ ਜਾ ਰਿਹਾ ਹੈ। ਇਸ ਵਿਚ ਜੀ.ਐੱਸ.ਟੀ. ਨੂੰ ਵੀ ਸ਼ਾਮਲ ਕੀਤਾ ਗਿਆ ਹੈ। 

ਇਕ ਰਿਪੋਰਟ ਦੀ ਮੰਨੀਏ ਤਾਂ 749 ਰੁਪਏ ਦੇ ਰੀਚਾਰਜ ‘ਤੇ 3 ਰੁਪਏ ਵਾਧੂ ਚਾਰਜ ਵਸੂਲਿਆ ਜਾ ਰਿਹਾ ਹੈ। ਮਤਲਬ, ਜੇਕਰ ਤੁਸੀਂ 749 ਰੁਪਏ ਦਾ ਰੀਚਾਰਜ ਕਰਦੇ ਹੋ ਤਾਂ ਤੁਹਾਨੂੰ ਕੁੱਲ 752 ਰੁਪਏ ਦੇਣੇ ਹੋਣਗੇ। ਹਾਲਾਂਕਿ ਇਹ ਚਾਰਜ ਸਾਰੇ ਯੂਜ਼ਰਜ਼ ਕੋਲੋਂ ਨਹੀਂ ਵਸੂਲਿਆ ਜਾ ਰਿਹਾ। ਗੂਗਲ ਪੇਅ ਵੱਲੋਂ ਸੁਵਿਧਾ ਫੀਸ ਨੂੰ ਲੜੀਵਾਰ ਤਰੀਕੇ ਨਾਲ ਲਾਗੂ ਕੀਤਾ ਜਾ ਰਿਹਾ ਹੈ। ਅਜਿਹੇ ‘ਚ ਉਮੀਦ ਹੈ ਕਿ ਜਲਦੀ ਹੀ ਸਾਰੇ ਗੂਗਲ ਪੇਅ ਯੂਜ਼ਰਜ਼ ਲਈ ਸੁਵਿਧਾ ਫੀਸ ਨੂੰ ਲਾਗੂ ਕੀਤਾ ਜਾ ਸਕਦਾ ਹੈ। ਇਸ ਤਹਿਤ ਜ਼ੀਰੋ ਤੋਂ 100 ਰੁਪਏ ਦੇ ਰੀਚਾਰਜ ‘ਤੇ ਕੋਈ ਵਾਧੂ ਚਾਰਜ ਨਹੀਂ ਲੱਗੇਗਾ। ਉਥੇ ਹੀ 101 ਰੁਪਏ ਤੋਂ 200 ਰੁਪਏ ਦੇ ਵਿਚਕਾਰ ਦੇ ਰੀਚਾਰਜ ‘ਤੇ 1 ਰੁਪਈਆ ਸੁਵਿਧਾ ਫੀਸ ਦੇ ਤੌਰ ‘ਤੇ ਵਸੂਲਿਆ ਜਾ ਰਿਹਾ ਹੈ। ਇਸਤੋਂ ਇਲਾਵਾ 201 ਤੋਂ 300 ਰੁਪਏ ਦੇ ਰੀਚਾਰਜ ‘ਤੇ 2 ਰੁਪਏ ਵਾਧੂ ਚਾਰਜ ਲਿਆ ਜਾਵੇਗਾ। ਉਥੇ ਹੀ 301 ਅਤੇ ਉਸਤੋਂ ਵੱਧ ਦੇ ਰੀਚਾਰਜ ‘ਤੇ 3 ਰੁਪਏ ਵਾਧੂ ਚਾਰਜ ਵਸੂਲਿਆ ਜਾ ਰਿਹਾ ਹੈ। 

ਰਿਪੋਰਟ ਦੀ ਮੰਨੀਏ ਤਾਂ ਗੂਗਲ ਪੇਅ ਵੱਲੋਂ ਇਹ ਸੁਵਿਧਾ ਫੀਸ ਨੂੰ ਮੋਬਾਇਲ ਰੀਚਾਰਜ ਕਰਨ ‘ਤੇ ਵਸੂਲੀ ਜਾ ਰਹੀ ਹੈ, ਜਦੋਂਕਿ ਬਾਕੀ ਲੈਣਦੇਣ ‘ਤੇ ਕੋਈ ਵਾਧੂ ਚਾਰਜ ਨਹੀਂ ਲਿਆ ਜਾ ਰਿਹਾ। ਅਜਿਹੇ ‘ਚ ਬਿਜਲੀ ਦੇ ਬਿੱਲ ਸਮੇਤ ਹੋਰ ਰੀਚਾਰਜ ਪੂਰੀ ਤਰ੍ਹਾਂ ਮੁਫਤ ਹਨ। ਗੂਗਲ ਪੇਅ ਤੋਂ ਪਹਿਲਾਂ ਪੇਟੀਐੱਮ ਵੱਲੋਂ ਪਹਿਲੀ ਵਾਰ ਸੁਵਿਧਾ ਫੀਸ ਵਸੂਲੀ ਗਈ ਸੀ। ਹਾਲਾਂਕਿ ਗੂਗਲ ਪੇਅ ਵੱਲੋਂ ਅਧਿਕਾਰਤ ਤੌਰ ‘ਤੇ ਸੁਵਿਧਾ ਫੀਸ ਲਾਗੂ ਕਰਨ ਦਾ ਐਲਾਨ ਨਹੀਂ ਕੀਤਾ ਗਿਆ।

Add a Comment

Your email address will not be published. Required fields are marked *