ਮਸ਼ਹੂਰ ਮਲਿਆਲਮ ਲੇਖਕ ਵਲਸਾਯਾ ਦਾ ਦਿਹਾਂਤ

ਕੋਝੀਕੋਡ – ਮਸ਼ਹੂਰ ਮਲਿਆਲਮ ਲੇਖਕ ਅਤੇ ਕੇਰਲ ਸਾਹਿਤ ਅਕਾਦਮੀ ਦੇ ਸਾਬਕਾ ਪ੍ਰਧਾਨ ਪੀ. ਵਲਸਾਯਾ ਦਾ ਮੰਗਲਵਾਰ ਰਾਤ ਨੂੰ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। ਉਹ 85 ਸਾਲਾਂ ਦੇ ਸਨ। ਉਹ ਆਪਣੇ ਪਿੱਛੇ ਆਪਣੇ ਪਤੀ ਮੁਰਲੀ ​​ਐੱਮ. ਅਪੁਕੁਟੀ ਅਤੇ ਦੋ ਬੱਚੇ ਐੱਮ. ਏ. ਮਿੰਨੀ ਅਤੇ ਐੱਮ. ਏ. ਅਰੁਣ ਹਨ। ਵਲਸਾਯਾ 1960 ਦੇ ਦਹਾਕੇ ਤੋਂ ਸਾਹਿਤਕ ਖੇਤਰ ਵਿਚ ਸਰਗਰਮ ਸੀ ਅਤੇ ਉਨ੍ਹਾਂ ਨੇ 1969 ਵਿਚ ਆਪਣਾ ਪਹਿਲਾ ਨਾਵਲ ‘ਥਕਰਚਾ’ ਲਿਖਿਆ ਸੀ। ਉਨ੍ਹਾਂ ਨੇ 17 ਤੋਂ ਜ਼ਿਆਦਾ ਨਾਵਲ ਅਤੇ 25 ਲਘੁ ਕਥਾਵਾਂ ਵੀ ਲਿਖੀਆਂ। 

Add a Comment

Your email address will not be published. Required fields are marked *