ਆਕਲੈਂਡ ਦੇ ਲਿਨਵੁੱਡ ਮਾਲ ਵਿਖੇ ਹਿੰਸਕ ਲੁੱਟ ਕਰਨ ਵਾਲਾ ਵਿਅਕਤੀ ਗ੍ਰਿਫਤਾਰ

ਆਕਲੈਂਡ – ਪੱਛਮੀ ਆਕਲੈਂਡ ਦੇ ਲਿਨਵੁੱਡ ਮਾਲ ਵਿਖੇ 2 ਹਫਤੇ ਪਹਿਲਾਂ ਹੋਈ ਹਿੰਸਕ ਲੁੱਟ ਦੀ ਵਾਰਦਾਤ ਦੇ ਦੋਸ਼ੀ ਨੂੰ ਮੈਨੂਕਾਊ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਵਿਅਕਤੀ ਦੀ ਗ੍ਰਿਫਤਾਰੀ ਬੀਤੀ ਸ਼ਾਮ ਕੀਤੀ ਗਈ ਹੈ। ਸੀਨੀਅਰ ਸਾਰਜੇਂਟ ਮੈਗਨ ਗੋਲਡੀ ਨੇ ਦੱਸਿਆ ਕਿ ਤਮਾਕੀ ਮਕਰਾਉ ਦੇ ਸਟਾਫ ਨੇ ਇਸ ਗ੍ਰਿਫਤਾਰੀ ਵਿੱਚ ਕਾਫੀ ਮੱਦਦ ਕੀਤੀ ਹੈ। ਗੋਲਡੀ ਨੇ ਦੱਸਿਆ ਕਿ ਇਹ ਲੁੱਟ ਦੀ ਵਾਰਦਾਤ ਕਾਫੀ ਹਿੰਸਕ ਸੀ। ਦੋਸ਼ੀ ਨੇ ਇਸ ਲੁੱਟ ਦੀ ਵਾਰਦਾਤ ਲਈ ਸਲੇਜਹੈਮਰ ਵਰਤਿਆ ਸੀ ਤੇ ਹਮਲਾਵਰ ਨੇ ਵੈਸਟਰਨ ਯੂਨੀਅਨ ਨੂੰ ਆਪਣਾ ਨਿਸ਼ਾਨਾ ਬਣਾਇਆ ਸੀ।

Add a Comment

Your email address will not be published. Required fields are marked *