ਪੰਕਜ ਆਡਵਾਨੀ ਨੇ 26ਵੀਂ ਵਾਰ ਜਿੱਤਿਆ ਵਿਸ਼ਵ ਬਿਲੀਅਰਡਸ ਚੈਂਪੀਅਨਸ਼ਿਪ ਦਾ ਖਿਤਾਬ

ਦੋਹਾ : ਭਾਰਤ ਦੇ ਅਨੁਭਵੀ ਕਿਊ ਖਿਡਾਰੀ ਪੰਕਜ ਆਡਵਾਨੀ ਨੇ ਮੰਗਲਵਾਰ ਨੂੰ ਇੱਥੇ ਫਾਈਨਲ ਵਿੱਚ ਹਮਵਤਨ ਸੌਰਵ ਕੋਠਾਰੀ ਨੂੰ ਹਰਾ ਕੇ 26ਵੀਂ ਵਾਰ ਆਈ. ਬੀ. ਐਸ. ਐਫ. ਵਿਸ਼ਵ ਬਿਲੀਅਰਡਜ਼ ਚੈਂਪੀਅਨਸ਼ਿਪ ਦਾ ਖ਼ਿਤਾਬ ਜਿੱਤ ਲਿਆ। ਸ਼ੁਰੂਆਤੀ ਘੰਟੇ ਵਿੱਚ 26-180 ਨਾਲ ਪਛੜਨ ਤੋਂ ਬਾਅਦ, ਅਡਵਾਨੀ ਨੇ ਕੁਆਲਾਲੰਪੁਰ ਵਿੱਚ ਪਿਛਲੇ ਸਾਲ ਦੇ ਖਿਤਾਬੀ ਮੁਕਾਬਲੇ ਨੂੰ ਦੁਹਰਾਉਂਦੇ ਹੋਏ 2018 ਦੇ ਵਿਸ਼ਵ ਚੈਂਪੀਅਨ ਕੋਠਾਰੀ ਨੂੰ 1000-416 ਨਾਲ ਹਰਾਇਆ।ਕੋਠਾਰੀ ਸ਼ੁਰੂਆਤੀ ਲੀਡ ਲੈਣ ਤੋਂ ਬਾਅਦ ਮਜ਼ਬੂਤ ਸਥਿਤੀ ‘ਚ ਸੀ ਪਰ ਕੁਝ ਮੌਕਿਆਂ ‘ਤੇ ਉਸ ਨੇ ਸਧਾਰਨ ਗਲਤੀਆਂ ਕੀਤੀਆਂ ਜਿਸ ਕਾਰਨ ਆਡਵਾਨੀ ਨੂੰ ਵਾਪਸੀ ਦਾ ਮੌਕਾ ਮਿਲਿਆ। ਆਡਵਾਨੀ ਨੇ ਇਸ ਤੋਂ ਬਾਅਦ 150 ਪਲੱਸ ਦੇ ਅੰਕ ਨਾਲ ਕੁਝ ਬ੍ਰੇਕ ਨਾਲ ਆਪਣੀ ਸਥਿਤੀ ਮਜ਼ਬੂਤ ਕੀਤੀ ਜਦੋਂ ਕਿ ਕੋਠਾਰੀ ਮੌਕਿਆਂ ਦਾ ਲਾਹਾ ਲੈਣ ਵਿੱਚ ਅਸਫਲ ਰਹੇ।

ਆਡਵਾਨੀ ਨੇ ਇਕ ਵਾਰ 214 ਅੰਕਾਂ ਦਾ ਮੈਚ ਦਾ ਸਭ ਤੋਂ ਵੱਡਾ ਬ੍ਰੇਕ ਵੀ ਬਣਾਇਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਜਿੱਤ ਦਰਜ ਕਰਨ ‘ਚ ਜ਼ਿਆਦਾ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਿਆ। ਵਾਪਸੀ ਕਰਨ ਤੋਂ ਬਾਅਦ, ਆਡਵਾਨੀ ਨੇ ਮੈਚਾਂ ਵਿੱਚ ਜ਼ਿਆਦਾਤਰ ਸਮੇਂ ਲਗਭਗ 250 ਅੰਕਾਂ ਦੀ ਬੜ੍ਹਤ ਬਣਾਈ ਰੱਖੀ। ਇਸ ਦੌਰਾਨ ਕੋਠਾਰੀ ਨੇ 99 ਦੇ ਬ੍ਰੇਕ ਨਾਲ ਆਡਵਾਨੀ ਦੀ ਬੜ੍ਹਤ ਨੂੰ 150 ਦੌੜਾਂ ਤੱਕ ਸੀਮਤ ਕਰ ਦਿੱਤਾ। ਹਾਲਾਂਕਿ, ਬੇਂਗਲੁਰੂ ਦੇ ਆਡਵਾਨੀ ਨੇ ਫਿਰ 199 ਦੇ ਅਟੁੱਟ ਬ੍ਰੇਕ ਨਾਲ 1000 ਅੰਕਾਂ ਦੇ ਅੰਕੜੇ ਨੂੰ ਛੂਹ ਕੇ ਜਿੱਤ ਦਰਜ ਕੀਤੀ।

ਜਿੱਤ ਤੋਂ ਬਾਅਦ, ਆਡਵਾਨੀ ਨੇ ਕਿਹਾ, “ਮੈਂ ਪਹਿਲਾਂ ਵੀ ਜਿੱਤਿਆ ਹਾ। ਇਸ ਲਈ ਮੈਂ ਭਾਵਨਾ ਨੂੰ ਜਾਣਦਾ ਹਾਂ, ਪਰ ਸਾਲ ਦਰ ਸਾਲ ਇਸ ਨੂੰ ਕਈ ਵਾਰ ਜਿੱਤਣਾ ਹੁਨਰ, ਸਰੀਰ ਅਤੇ ਦਿਮਾਗ ‘ਤੇ ਕੀਤੀ ਮਿਹਨਤ ਦੀ ਪੁਸ਼ਟੀ ਕਰਦਾ ਹੈ।” ਉਸ ਨੇ ਕਿਹਾ ਕਿ ਮੇਰੇ ਲਈ ਨਿਰੰਤਰਤਾ ਸਫਲਤਾ ਦੀ ਕੁੰਜੀ ਹੈ ਅਤੇ ਮੈਂ ਦੇਸ਼ ਲਈ ਵਿਸ਼ਵ ਖਿਤਾਬ ਜਿੱਤਣ ਲਈ ਸਭ ਤੋਂ ਵੱਧ ਪ੍ਰੇਰਿਤ ਹਾਂ।

ਆਡਵਾਨੀ ਹੁਣ ਵਿਸ਼ਵ ਬਿਲੀਅਰਡਸ ਚੈਂਪੀਅਨਜ਼ ਦੇ ਅਗਲੇ ਟੂਰਨਾਮੈਂਟ ਵਿੱਚ ਖੇਡਣਗੇ ਜੋ ਛੋਟੇ ਫਾਰਮੈਟ (150 ਅੱਪ) ਵਿੱਚ ਹੋਵੇਗਾ। ਕੋਠਾਰੀ ਨੇ ਸ਼ੁਰੂਆਤੀ ਲੀਡ ਗੁਆਉਣ ਲਈ ਥਕਾਵਟ ਨੂੰ ਜ਼ਿੰਮੇਵਾਰ ਠਹਿਰਾਇਆ। ਉਸ ਨੇ ਕਿਹਾ ਕਿ ਮੇਰਾ ਸੈਮੀਫਾਈਨਲ ਮੈਚ ਲਗਭਗ ਪੰਜ ਘੰਟੇ ਚੱਲਿਆ ਅਤੇ ਮੈਨੂੰ ਇਕ ਘੰਟੇ ਤੋਂ ਕੁਝ ਜ਼ਿਆਦਾ ਦੇ ਬ੍ਰੇਕ ਤੋਂ ਬਾਅਦ ਫਾਈਨਲ ਖੇਡਣਾ ਪਿਆ। ਮੈਨੂੰ ਲੱਗਦਾ ਹੈ ਕਿ ਇਹ ਥਕਾਵਟ ਦੇ ਕਾਰਨ ਸੀ। ਆਡਵਾਨੀ ਨੇ ਇਸ ਤੋਂ ਪਹਿਲਾਂ ਸੈਮੀਫਾਈਨਲ ‘ਚ ਹਮਵਤਨ ਭਾਰਤੀ ਰੁਪੇਸ਼ ਸ਼ਾਹ ਨੂੰ 900-273 ਨਾਲ ਹਰਾਇਆ ਸੀ। ਕੋਠਾਰੀ ਨੇ ਸੈਮੀਫਾਈਨਲ ‘ਚ ਧਰੁਵ ਸੀਤਵਾਲਾ ਨੂੰ 900-756 ਨਾਲ ਹਰਾਇਆ ਸੀ।

Add a Comment

Your email address will not be published. Required fields are marked *