ਨਿਊਜੀਲੈਂਡ ਦੇ 42ਵੇਂ ਪ੍ਰਧਾਨ ਮੰਤਰੀ ਬਨਣ ਦੀ ਤਿਆਰੀ ਵਿੱਚ ਕ੍ਰਿਸਟੋਫਰ ਲਕਸਨ
November 21, 2023
ਆਕਲੈਂਡ – ਨੈਸ਼ਨਲ ਪਾਰਟੀ ਪ੍ਰਧਾਨ ਕ੍ਰਿਸਟੋਫਰ ਲਕਸਨ ਜਲਦ ਹੀ ਨਿਊਜੀਲੈਂਡ ਦੇ 42ਵੇਂ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕ ਸਕਦੇ ਹਨ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਐਕਟ ਅਤੇ ਐਨ ਜੈਡ ਫਰਸਟ ਵਿਚਾਲੇ ਯੋਜਨਾਬੱਧ ਢੰਗ ਨਾਲ ਗੱਲਬਾਤ ਸਿਰੇ ਚੜ੍ਹ ਗਈ ਹੈ ਅਤੇ ਅਸੀਂ ਤਿੰਨਾਂ ਪਾਰਟੀਆਂ ਨੇ ਫੈਸਲਾ ਲੈ ਲਿਆ ਹੈ ਕਿ ਅਸੀਂ ਕੈਬਿਨੇਟ ਵਿੱਚ ਕਿਵੇਂ ਸਰਕਾਰ ਚਲਾਵਾਂਗੇ। ਦੱਸਦੀਏ ਕਿ ਇਸ ਤੋਂ ਪਹਿਲਾਂ ਐਕਟ ਪਾਰਟੀ ਪ੍ਰਧਾਨ ਡੈਵਿਡ ਸੀਮੋਰ ਨੇ ਵੀ ਅੱਜ ਸਵੇਰੇ ਇਹ ਸਾਫ ਕਰ ਦਿੱਤਾ ਸੀ, ਕਿ ਇਸ ਗੱਠਜੋੜ ਦੀ ਸਰਕਾਰ ਵਿੱਚ ਦੂਜੇ ਨੰਬਰ ਦੀ ਸਭ ਤੋਂ ਤਾਕਤਵਰ ਪਾਰਟੀ ਦਾ ਪ੍ਰਧਾਨ ਹੀ ਉੱਪ ਪ੍ਰਧਾਨ ਮੰਤਰੀ ਬਣੇਗਾ, ਜੋ ਕਿ ਉਨ੍ਹਾਂ ਦੀ ਪਾਰਟੀ ਹੈ।

