ਅਮਰੀਕਾ ਬਣ ਰਿਹੈ ਭਾਰਤੀਆਂ ਲਈ ਆਸਥਾ ਦਾ ਗੜ੍ਹ

ਅਮਰੀਕਾ ‘ਚ ਭਾਰਤਵੰਸ਼ ਅਤੇ ਭਾਰਤੀਆਂ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਅੱਜ ਤੋਂ 7 ਸਾਲ ਪਹਿਲਾਂ ਭਾਵ 2016 ‘ਚ ਇੱਥੇ 250 ਮੰਦਰ ਸਨ, ਉੱਥੇ ਹੀ ਸਾਲ 2023 ‘ਚ ਅਮਰੀਕਾ ‘ਚ ਮੰਦਰਾਂ ਦੀ ਗਿਣਤੀ 750 ਤੱਕ ਪਹੁੰਚ ਗਈ ਹੈ। ਇਨ੍ਹਾਂ ਅੰਕੜਿਆਂ ਮੁਤਾਬਕ ਅਮਰੀਕਾ ਦੇ ਹਰ ਸੂਬੇ ‘ਚ ਔਸਤਨ 12 ਮੰਦਰ ਹਨ। ਸਭ ਤੋਂ ਜ਼ਿਆਦਾ ਮੰਦਰ ਕੈਲੀਫੋਰਨੀਆ ‘ਚ ਹਨ, ਜਿੱਥੇ ਮੰਦਰਾਂ ਦੀ ਕੁੱਲ 120 ਹੈ। ਇਸ ਤੋਂ ਬਾਅਦ ਨਿਊਯਾਰਕ ‘ਚ 100, ਫਲੋਰਿਡਾ ‘ਚ 60 ਅਤੇ ਜਾਰਜਿਆ ‘ਚ ਮੰਦਰਾਂ ਦੀ ਗਿਣਤੀ 30 ਹੈ। 

ਜਾਣਕਾਰਾਂ ਮੁਤਾਬਕ ਪਿਛਲੇ ਕਰੀਬ 6 ਸਾਲਾਂ ਤੋਂ ਹੀ ਅਮਰੀਕਾ ‘ਚ ਮੰਦਰ ਬਣਨ ਦੀ ਗਿਣਤੀ ‘ਚ ਤੇਜ਼ੀ ਆਈ ਹੈ। ਸਾਲ 2006 ‘ਚ ਇੱਥੇ ਸਿਰਫ਼ 53 ਮੰਦਰ ਸਨ। ਇਸ ਤੋਂ ਬਾਅਦ ਦੇ ਸਾਲਾਂ ‘ਚ ਅਮਰੀਕਾ ‘ਚ ਰਹਿਣ ਵਾਲੇ ਭਾਰਤਵੰਸ਼ੀਆਂ ਦੀ ਗਿਣਤੀ ਵਧੀ ਹੈ। ਭਾਰਤੀਆਂ ਵੱਲੋਂ ਇਨ੍ਹਾਂ ਮੰਦਰਾਂ ਦਾ ਨਿਰਮਾਣ ਆਪਣੀ ਸੰਸਕ੍ਰਿਤੀ ਨਾਲ ਜੁੜੇ ਰਹਿਣ ਲਈ ਕਰਵਾਇਆ ਜਾ ਰਿਹਾ ਹੈ। 

ਭਾਰਤ ਤੋਂ ਬਾਹਰ ਸਭ ਤੋਂ ਵੱਡਾ ਮੰਦਰ ਵੀ ਅਮਰੀਕਾ ਦੇ ਨਿਊਯਾਰਕ ਸ਼ਹਿਰ ‘ਚ ਹੀ ਹੈ, ਜੋ 800 ਕਰੋੜ ਦੀ ਲਾਗਤ ਨਾਲ ਬਣਾਇਆ ਗਿਆ ਹੈ ਤੇ 183 ਏਕੜ ‘ਚ ਫੈਲਿਆ ਹੋਇਆ ਹੈ। ਉੱਥੇ ਰਹਿ ਰਹੇ ਭਾਰਤੀ ਲੋਕ ਵੀ ਆਪਣੀ ਆਸਥਾ ਅਤੇ ਸੰਸਕ੍ਰਿਤੀ ਨਾਲ ਜੁੜੇ ਰਹਿਣ ਦੀ ਸੋਚ ਨਾਲ ਮੰਦਰਾਂ ਦੇ ਨਿਰਮਾਣ ‘ਚ ਵਧ-ਚੜ੍ਹ ਕੇ ਯੋਗਦਾਨ ਪਾ ਰਹੇ ਹਨ।

Add a Comment

Your email address will not be published. Required fields are marked *