‘ਹਲਾਲ ਸਰਟੀਫਿਕੇਸ਼ਨ’ ਵਾਲੀਆਂ ਵਸਤਾਂ ’ਤੇ ਲੱਗੇਗੀ ਪਾਬੰਦੀ

ਲਖਨਊ – ਮੁੱਖ ਮੰਤਰੀ ਯੋਗੀ ਆਦਿਤਿਆਨਾਥ ਹੁਣ ਬਿਨਾਂ ਕਿਸੇ ਅਧਿਕਾਰ ਦੇ ਭੋਜਨ ਅਤੇ ਕਾਸਮੈਟਿਕ ਵਸਤਾਂ ਨੂੰ ਗੈਰ-ਕਾਨੂੰਨੀ ਢੰਗ ਨਾਲ ‘ਹਲਾਲ ਸਰਟੀਫਿਕੇਟ’ ਦੇਣ ਦੇ ਕਾਲੇ ਕਾਰੋਬਾਰ ’ਤੇ ਸ਼ਿਕੰਜਾ ਕੱਸਣ ਵਾਲੇ ਹਨ। ਮੁੱਖ ਮੰਤਰੀ ਯੋਗੀ ਨੇ ਧਰਮ ਦੀ ਆੜ ਵਿਚ ਇਕ ਵਿਸ਼ੇਸ਼ ਧਰਮ ਨੂੰ ਵੱਖ ਕਰਨ ਅਤੇ ਦੂਜੇ ਧਰਮਾਂ ਵਿਚ ਦੁਸ਼ਮਣੀ ਪੈਦਾ ਕਰਨ ਦੀ ਇਸ ਨਾਪਾਕ ਕੋਸ਼ਿਸ਼ ਵਿਰੁੱਧ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ। ਜਾਅਲੀ ਦਸਤਾਵੇਜ਼ਾਂ ਦੀ ਮਦਦ ਨਾਲ ਹਲਾਲ ਸਰਟੀਫਿਕੇਟ ਦੇ ਨਾਂ ’ਤੇ ਕੀਤੀ ਜਾ ਰਹੀ ਗੈਰ-ਕਾਨੂੰਨੀ ਕਮਾਈ ’ਚੋਂ ਅੱਤਵਾਦੀ ਸੰਗਠਨਾਂ ਅਤੇ ਦੇਸ਼ ਵਿਰੋਧੀ ਸਰਗਰਮੀਆਂ ਲਈ ਫੰਡ ਦਿੱਤੇ ਜਾਣ ਦਾ ਖਦਸ਼ਾ ਹੈ। ਲਖਨਊ ਕਮਿਸ਼ਨਰੇਟ ਵਿੱਚ 9 ਕੰਪਨੀਆਂ ਖ਼ਿਲਾਫ਼ ਐੱਫ. ਆਈ. ਆਰ. ਦਰਜ ਕੀਤੀ ਗਈ ਹੈ।

ਸ਼ੈਲੇਂਦਰ ਸ਼ਰਮਾ ਨਾਮੀ ਵਿਅਕਤੀ ਦੀ ਸ਼ਿਕਾਇਤ ’ਤੇ ਐੱਫ. ਆਈ.ਆਰ. ਦਰਜ ਕੀਤੀ ਗਈ ਸੀ। ਜਿਨ੍ਹਾਂ ਕੰਪਨੀਆਂ ਖ਼ਿਲਾਫ਼ ਐੱਫ.ਆਈ.ਆਰ. ਦਰਜ ਹੋਈ ਹੈ, ਉਨ੍ਹਾਂ ’ਚ ਹਲਾਲ ਇੰਡੀਆ ਪ੍ਰਾਈਵੇਟ ਲਿਮਟਿਡ ਚੇਨਈ, ਹਲਾਲ ਕੌਂਸਲ ਆਫ ਇੰਡੀਆ ਮੁੰਬਈ, ਜਮੀਅਤ ਉਲੇਮਾ ਮਹਾਰਾਸ਼ਟਰ ਮੁੰਬਈ , ਜਮੀਅਤ ਉਲੇਮਾ ਹਲਾਲ ਟਰੱਸਟ ਦਿੱਲੀ ਅਤੇ ਕੁਝ ਹੋਰ ਕੰਪਨੀਆਂ ਸ਼ਾਮਲ ਹਨ। ਦੱਸਣਯੋਗ ਹੈ ਕਿ ਕਿ ਭਾਰਤ ਵਿਚ ਕੋਈ ਵੀ ਸਰਕਾਰੀ ਸੰਸਥਾ ਇਸ ਤਰ੍ਹਾਂ ਦਾ ਸਰਟੀਫਿਕੇਟ ਜਾਰੀ ਨਹੀਂ ਕਰਦੀ। ਸ਼ਾਕਾਹਾਰੀ ਵਸਤਾਂ ਜਿਵੇਂ ਤੇਲ, ਸਾਬਣ, ਟੁੱਥਪੇਸਟ, ਸ਼ਹਿਦ ਆਦਿ ਦੀ ਵਿਕਰੀ ਲਈ ਵੀ ਹਲਾਲ ਸਰਟੀਫਿਕੇਟ ਦਿੱਤਾ ਜਾ ਰਿਹਾ ਹੈ ਜਦਕਿ ਸ਼ਾਕਾਹਾਰੀ ਵਸਤੂਆਂ ਲਈ ਅਜਿਹੇ ਸਰਟੀਫਿਕੇਟ ਦੀ ਲੋੜ ਨਹੀਂ ਹੈ। ਸ਼ਿਕਾਇਤਕਰਤਾ ਦਾ ਦੋਸ਼ ਹੈ ਕਿ ਧਰਮ ਦੀ ਆੜ ’ਚ ਸਮਾਜ ਦੇ ਇੱਕ ਵਿਸ਼ੇਸ਼ ਵਰਗ ਵਿਚ ਅਜਿਹੀਆਂ ਵਸਤਾਂ ਦੀ ਵਰਤੋਂ ਨਾ ਕਰਨ ਲਈ ਬੇਰੋਕ ਪ੍ਰਚਾਰ ਕੀਤਾ ਜਾ ਰਿਹਾ ਹੈ ਜਿਨ੍ਹਾਂ ਨੂੰ ‘ਹਲਾਲ ਸਰਟੀਫਿਕੇਟ’ ਨਹੀਂ ਦਿੱਤਾ ਗਿਆ ਹੈ।

‘ਹਲਾਲ’ ਅਤੇ ‘ਹਰਮ’ ਨੂੰ ਲੈ ਕੇ ਇਕ ਵਾਰ ਫਿਰ ਸਵਾਲ ਉੱਠ ਰਹੇ ਹਨ। ਰੇਖਤਾ ਡਿਕਸ਼ਨਰੀ ਕਹਿੰਦੀ ਹੈ ਕਿ ਹਲਾਲ ਅਤੇ ਹਰਮ 2 ਅਰਬੀ ਸ਼ਬਦ ਹਨ। ਇਸਲਾਮੀ ਧਰਮ ਸ਼ਾਸਤਰ ਵਿਚ ਜਿਨ੍ਹਾਂ ਨੂੰ ਹਰਾਮ ਮੰਨਿਆ ਜਾਂਦਾ ਹੈ, ਉਨ੍ਹਾਂ ਨੂੰ ਖਾਣ ਦੀ ਮਨਾਹੀ ਹੈ। ਸਿਰਫ਼ ਉਹੀ ਚੀਜ਼ਾਂ ਵਰਤੀਆਂ ਜਾ ਸਕਦੀਆਂ ਹਨ ਜਿਨ੍ਹਾਂ ਨੂੰ ਹਲਾਲ ਕਿਹਾ ਗਿਆ ਹੈ। ਮਾਨਤਾਵਾਂ ਅਨੁਸਾਰ ‘ਹਲਾਲ’ ਭੋਜਨ ਪਦਾਰਥ ਬਣਾਉਣ ਅਤੇ ਜਾਨਵਰਾਂ ਨੂੰ ਕਤਲ ਕਰਨ ਦੀ ਪ੍ਰਕਿਰਿਆ ’ਤੇ ਲਾਗੂ ਹੁੰਦਾ ਹੈ। ਹਲਾਲ ਸਰਟੀਫਿਕੇਸ਼ਨ ਜਾਰੀ ਕਰਨ ਵਾਲੀਆਂ ਕੰਪਨੀਆਂ ਦਾਅਵਾ ਕਰਦੀਆਂ ਹਨ ਕਿ ਇਹ ਵਿਸ਼ੇਸ਼ ਵਸਤੂ ਇਸਲਾਮੀ ਸਿਧਾਂਤ ਅਨੁਸਾਰ ਤਿਆਰ ਕੀਤੀ ਗਈ ਹੈ।

Add a Comment

Your email address will not be published. Required fields are marked *