ਜਲੰਧਰ ਕੰਪਨੀ ਬਾਗ ਚੌਂਕ ਨੇੜੇ ਰਵੀ ਜਿਊਲਰਜ਼ ‘ਚ ਦਿਨ-ਦਿਹਾੜੇ ਲੁੱਟ

ਜਲੰਧਰ – ਜਲੰਧਰ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਇਥੋਂ ਦੇ ਕੰਪਨੀ ਬਾਗ ਚੌਂਕ ਨੇੜੇ ਸਥਿਤ ਰਵੀ ਜਿਊਲਰਜ਼ ਵਿਚ ਦਿਨ-ਦਿਹਾੜੇ ਲੁਟੇਰਿਆਂ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਤਿੰਨ ਲੁਟੇਰੇ ਪਿਸਤੌਲ ਵਿਖਾ ਕੇ ਉਥੋਂ ਸੋਨੇ ਦੇ ਗਹਿਣੇ ਲੁੱਟ ਕੇ ਫਰਾਰ ਹੋ ਗਏ। ਸੂਚਨਾ ਮਿਲਣ ਤੋਂ ਬਾਅਦ ਪਹੁੰਚੀ ਪੁਲਸ ਨੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਰਵੀ ਜਿਊਲਰਜ਼ ਦੇ ਮਾਲਕ ਮੁਤਾਬਕ ਤਿੰਨ ਲੁਟੇਰੇ ਦੁਕਾਨ ‘ਤੇ ਆਏ। ਉਨ੍ਹਾਂ ਨੇ ਸੋਨੇ ਦੀ ਚੇਨ ਕੱਢਵਾਈ 50 ਹਜ਼ਾਰ ਰੁਪਏ ਕੈਸ਼ ਦਿੱਤੇ ਅਤੇ ਬਾਕੀ ਪੈਸੇ ਆਨਲਾਈਨ ਕਰਨ  ਦੀ ਗੱਲ ਕਹੀ ਅਤੇ ਫਿਰ ਅਚਾਨਕ ਪਿਸਤੌਲ ਕੱਢ ਲਈ। ਇਸ ਦੇ ਬਾਅਦ 5 ਸੋਨੇ ਦੀਆਂ ਚੇਨੀਆਂ ਲੈ ਕੇ ਫਰਾਰ ਹੋ ਗਏ। 

ਲੁਟੇਰਿਆਂ ਨੇ ਜਿਊਲਰ ਨੂੰ ਦਿੱਤੇ 50 ਹਜ਼ਾਰ ਰੁਪਏ ਵੀ ਲੈ ਲਏ ਅਤੇ 5 ਸੋਨੇ ਦੀਆਂ ਚੇਨੀਆਂ ਲੁੱਟ ਕੇ ਮੌਕੇ ਤੋਂ ਫਰਾਰ ਹੋ ਗਏ। ਲੁੱਟ ਦੀ ਵਾਰਦਾਤ ਤੋਂ ਬਾਅਦ ਪੁਲਸ ਨੂੰ ਸੂਚਨਾ ਦਿੱਤੀ ਗਈ, ਜਿਸ ਤੋਂ ਬਾਅਦ ਥਾਣਾ 4 ਦੀ ਪੁਲਸ, ਸੀ. ਆਈ. ਏ. ਸਟਾਫ਼ ਅਤੇ ਐਂਟੀ ਨਾਰਕੋਟਿਕ ਸੈੱਲ ਦੀਆਂ ਟੀਮਾਂ ਅਤੇ ਹੋਰ ਪੁਲਸ ਅਧਿਕਾਰੀ ਵੀ ਮੌਕੇ ‘ਤੇ ਪਹੁੰਚ ਗਏ। ਫਿਲਹਾਲ ਪੁਲਸ ਸੀ. ਸੀ. ਟੀ. ਵੀ. ਫੁਟੇਜ ਦੀ ਜਾਂਚ ਕਰ ਰਹੀ ਹੈ। ਜਿਊਲਰ ਚੌਹਾਨ ਨੇ ਦੱਸਿਆ ਕਿ ਦੁਕਾਨ ਵਿੱਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਕੁਝ ਦਿਨਾਂ ਤੋਂ ਖ਼ਰਾਬ ਹਨ। ਲੁਟੇਰੇ ਛੋਟੀ ਉਮਰ ਦੇ ਸਨ ਅਤੇ ਉਨ੍ਹਾਂ ਨੇ ਆਪਣੇ ਮੂੰਹ ਵੀ ਨਹੀਂ ਢੱਕੇ ਹੋਏ ਸਨ।

Add a Comment

Your email address will not be published. Required fields are marked *