ਆਸਟਰੇਲੀਆਈ ਗੇਂਦਬਾਜ਼ ਨੇ ਨਿਊਜ਼ੀਲੈਂਡ ਨੂੰ ਪੁੱਛਿਆ ਤਿੱਖਾ ਸਵਾਲ

ਮੁੰਬਈ — ਇਕ ਦਿਨਾ ਕ੍ਰਿਕਟ ‘ਚ ਵਿਰਾਟ ਕੋਹਲੀ ਦੇ 50ਵੇਂ ਸੈਂਕੜੇ ਦੀ ਜਿੱਥੇ ਪੂਰੀ ਦੁਨੀਆ ਤਾਰੀਫ ਕਰ ਰਹੀ ਹੈ, ਉਥੇ ਹੀ ਸਾਬਕਾ ਆਸਟ੍ਰੇਲੀਆਈ ਗੇਂਦਬਾਜ਼ ਸਾਈਮਨ ਓ’ਡੋਨੇਲ ਵਿਸ਼ਵ ਕੱਪ ਸੈਮੀਫਾਈਨਲ ਦੌਰਾਨ ਅਕੜਨ ਤੋਂ ਪੀੜਤ ਸਟਾਰ ਭਾਰਤੀ ਬੱਲੇਬਾਜ਼ ਦੀ ਮਦਦ ਲਈ ਨਿਊਜ਼ੀਲੈਂਡ ਦੀ ਟੀਮ ਦੀ ਸਖ਼ਤ ਆਲੋਚਨਾ ਕੀਤੀ ਹੈ।

ਬੁੱਧਵਾਰ ਨੂੰ ਖੇਡੇ ਗਏ ਇਸ ਮੈਚ ‘ਚ ਕੋਹਲੀ ਨੇ ਲੱਤ ‘ਚ ਦਰਦ ਦੇ ਬਾਵਜੂਦ 113 ਗੇਂਦਾਂ ‘ਤੇ 117 ਦੌੜਾਂ ਬਣਾਈਆਂ ਸਨ। ਕੋਹਲੀ ਜਦੋਂ ਅਕੜਨ ਨਾਲ ਜੂਝ ਰਹੇ ਸਨ ਤਾਂ ਨਿਊਜ਼ੀਲੈਂਡ ਦੇ ਕੁਝ ਖਿਡਾਰੀ ਉਨ੍ਹਾਂ ਦੀ ਮਦਦ ਲਈ ਆਏ, ਜਿਸ ‘ਤੇ ਓ’ਡੋਨੇਲ ਨੇ ਇਤਰਾਜ਼ ਜਤਾਇਆ ਹੈ। ਭਾਰਤ ਨੇ ਇਹ ਮੈਚ 70 ਦੌੜਾਂ ਨਾਲ ਜਿੱਤ ਕੇ ਫਾਈਨਲ ਵਿੱਚ ਥਾਂ ਬਣਾਈ। ਓ’ਡੋਨੇਲ ਨੇ ਕਿਹਾ, ‘ਮੈਨੂੰ ਬੀਤੀ ਰਾਤ ਸੈਮੀਫਾਈਨਲ ਦੌਰਾਨ ਕੁਝ ਚੀਜ਼ਾਂ ਬਾਰੇ ਇਤਰਾਜ਼ ਹੈ। ਜਦੋਂ ਵਿਰਾਟ ਕੋਹਲੀ ਅਕੜਨ ਤੋਂ ਪੀੜਤ ਸਨ ਅਤੇ ਭਾਰਤੀ ਟੀਮ 400 ਦੌੜਾਂ ਬਣਾਉਣ ਵੱਲ ਵਧ ਰਹੀ ਸੀ ਤਾਂ ਨਿਊਜ਼ੀਲੈਂਡ ਦੇ ਕੁਝ ਖਿਡਾਰੀ ਉਸ ਦੀ ਮਦਦ ਲਈ ਆਏ।

ਉਸ ਨੇ ਕਿਹਾ, “ ਵਿਰੋਧੀ ਟੀਮ ਵਿਰਾਟ ਕੋਹਲੀ ਦੀ ਮਦਦ ਲਈ ਕਿਉਂ ਪਹੁੰਚੀ? ਜਦੋਂਕਿ ਉਸ ਦੀ ਟੀਮ ਉਦੋਂ 400 ਦੌੜਾਂ ਬਣਾਉਣ ਵੱਲ ਵਧ ਰਹੀ ਸੀ। ਵਿਸ਼ਵ ਕੱਪ ਸੈਮੀਫਾਈਨਲ ਵਰਗੇ ਮੈਚ ‘ਚ ਨਿਯਮਾਂ ਦੇ ਦਾਇਰੇ ‘ਚ ਖੇਡੀ ਜਾਣੀ ਚਾਹੀਦੀ ਹੈ। ਵਿਰਾਟ ਕੋਹਲੀ ਤੁਹਾਡੇ ਦੇਸ਼ ਨੂੰ ਨੁਕਸਾਨ ਪਹੁੰਚਾ ਰਿਹਾ ਸੀ ਅਤੇ ਤੁਸੀਂ ਉਸਦੀ ਮਦਦ ਲਈ ਅੱਗੇ ਆ ਰਹੇ ਸੀ। ਇਸ ਆਸਟ੍ਰੇਲੀਆਈ ਕ੍ਰਿਕਟਰ ਨੇ ਕਿਹਾ, ‘ਕਿਸੇ ਗੱਲ ਦੀ ਚਿੰਤਾ ਨਾ ਕਰੋ। ਜਦੋਂ ਵਿਰਾਟ ਕੋਹਲੀ ਪੀੜਤ ਸਨ, ਤਾਂ ਤੁਹਾਨੂੰ ਕਿਸੇ ਵੀ ਹਾਲਤ ਵਿੱਚ ਉਸ ਦੇ 20 ਮੀਟਰ ਦੇ ਅੰਦਰ ਨਹੀਂ ਜਾਣਾ ਚਾਹੀਦਾ ਸੀ।

Add a Comment

Your email address will not be published. Required fields are marked *