ਨਿਊਜ਼ੀਲੈਂਡ ਸਿੱਖ ਖੇਡਾਂ ਮੌਕੇ ਜਾਰੀ ਹੋਵੇਗੀ ਪੰਜਾਬੀ ਵਿੱਚ ਤਿਆਰ ਡਾਕ ਟਿਕਟ

ਆਕਲੈਂਡ- ‘ਪੰਜਵੀਆਂ ਨਿਊਜ਼ੀਲੈਂਡ ਸਿੱਖ ਖੇਡਾਂ’ 25 ਅਤੇ 26 ਦਸੰਬਰ ਨੂੰ ਬਰੂਸ ਪੁਲਮਨ ਪਾਰਕ ਟਾਕਾਨੀਨੀ ਆਕਲੈਂਡ ਵਿਖੇ ਕਰਵਾਈਆਂ ਜਾ ਰਹੀਆਂ ਹਨ। ਇਸ ਸੰਬੰਧੀ ਲਗਪਗ ਸਾਰੀਆਂ ਤਿਆਰੀਆਂ ਮੁਕੰਮਲ ਹਨ ਅਤੇ ਰਹਿੰਦੇ ਕੰਮ ਸੈਟ ਕੀਤੇ ਜਾ ਰਹੇ ਹਨ। 25 ਨਵੰਬਰ ਨੂੰ ਵੱਡੀ ਸਟੇਜ ਉਤੇ ਵੱਡਾ ਉਦਘਾਟਨ ਸਮਾਰੋਹ ਹੋਣ ਵਾਲਾ ਹੈ ਅਤੇ ਇਸ ਮੌਕੇ ਨਿਊਜ਼ੀਲੈਂਡ ਸਿੱਖ ਖੇਡਾਂ ਅਤੇ ਪੰਜਾਬੀ ਭਾਸ਼ਾ ਹਫ਼ਤੇ ਨੂੰ ਸਮਰਪਿਤ ਇਕ ਵਿਸ਼ੇਸ਼ ਡਾਕ ਟਿਕਟ ਵੀ ਜਾਰੀ ਕੀਤੀ ਜਾ ਰਹੀ। ਪੰਜਾਬੀ ਭਾਸ਼ਾ ਵਿੱਚ ‘ਨਿਊਜ਼ੀਲੈਂਡ ਸਿੱਖ ਖੇਡਾਂ’ 25 ਅਤੇ 26 ਨਵੰਬਰ ਲਿਖ ਕੇ ਪੰਜਾਬੀ ਨੂੰ ਮਾਨ ਸਨਮਾਨ ਦਿੱਤਾ ਗਿਆ ਹੈ ਅਤੇ ਨਿਊਜ਼ੀਲੈਂਡ ਸਿੱਖ ਖੇਡਾਂ ਦਾ ਲੋਗੋ ਲਗਾ ਕੇ ਨਿਊਜ਼ੀਲੈਂਡ ਸਿੱਖ ਖੇਡਾਂ ਦੇ ਪੰਜਵੇ ਸ਼ਾਨਦਾ ਸਾਲ ਦੇ ਸਫ਼ਰ ਨੂੰ ਦਰਸਾਇਆ ਗਿਆ ਹੈ। 2 ਡਾਲਰ ਦੀ ਇਹ ਟਿਕਟ ਯਾਦਗਾਰੀ ਟਿਕਟ ਹੋਵੇਗੀ। ਜਿਹੜੇ ਕਾਰੋਬਾਰੀ ਅਦਾਰੇ ਅਜਿਹੀਆਂ ਟਿਕਟਾਂ ਦੀ ਵਰਤੋਂ ਆਪਣੀ ਡਾਕ ਭੇਜ ਵਾਸਤੇ ਕਰਨਾ ਚਾਹੁੰਦੇ ਹੋਣਗੇ ਇਹ ਮੇਰੇ ਨਾਲ ਸੰਪਰਕ ਕਰ ਸਕਦੇ ਹਨ, ਤਾਂ ਕਿ ਆਰਡਰ ਕੀਤੀਆਂ ਜਾ ਸਕ

Add a Comment

Your email address will not be published. Required fields are marked *