40 ਕਰੋੜ ਦੇ ਬੈਂਕ ਘੋਟਾਲੇ ‘ਚ ਗ੍ਰਿਫ਼ਤਾਰ ਵਿਧਾਇਕ ਗੱਜਣਮਾਜਰਾ ਦੀ ਜੇਲ੍ਹ ‘ਚ ਵਿਗੜੀ ਹਾਲਤ

ਪਟਿਆਲਾ : ਅਮਰਗੜ੍ਹ ਤੋਂ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਜੇਲ੍ਹ ਵਿੱਚ ਦਿਲ ਦੀ ਧੜਕਣ ਤੇਜ਼ ਹੋਣ ਕਾਰਨ ਫਰਸ਼ ‘ਤੇ ਡਿੱਗ ਗਏ ਸਨ, ਜਿਸ ਕਾਰਨ ਉਨ੍ਹਾਂ ਨੂੰ ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਦੇ CCU ਵਾਰਡ ‘ਚ ਦਾਖਲ ਕਰਵਾਇਆ ਗਿਆ ਹੈ, ਜਿਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਦੱਸ ਦੇਈਏ ਕਿ ਵਿਧਾਇਕ ਗੱਜਣਮਾਜਰਾ ਨੂੰ ED ਨੇ 40 ਕਰੋੜ ਰੁਪਏ ਦੇ ਬੈਂਕ ਘੋਟਾਲੇ ‘ਚ ਗ੍ਰਿਫ਼ਤਾਰ ਕੀਤਾ ਸੀ ਤੇ ਉਨ੍ਹਾਂ ਨੂੰ ਚੱਲਦੀ ਮੀਟਿੰਗ ‘ਚੋਂ ਚੁੱਕ ਲਿਆ ਗਿਆ ਸੀ। ਵਿਧਾਇਕ ਨੂੰ ਮਾਲੇਰਕੋਟਲਾ ਨੇੜਿਓਂ ਈਡੀ ਦੀ ਟੀਮ ਨੇ ਹਿਰਾਸਤ ‘ਚ ਲਿਆ ਸੀ। ਇਹ ਵੀ ਦੱਸ ਦੇਈਏ ਕਿ ਉਨ੍ਹਾਂ ਖ਼ਿਲਾਫ਼ ਇਕ ਪੁਰਾਣੇ 40 ਕਰੋੜ ਦੇ ਲੈਣ-ਦੇਣ ਦੇ ਕੇਸ ‘ਚ ਇਹ ਕਾਰਵਾਈ ਕੀਤੀ ਗਈ ਹੈ। ਪਿਛਲੇ ਸਾਲ ਵੀ ਇਸ ਸਬੰਧੀ ਈਡੀ ਵੱਲੋਂ ਉਨ੍ਹਾਂ ਦੇ ਘਰ, ਦਫ਼ਤਰ ਅਤੇ ਹੋਰ ਜਾਇਦਾਦਾਂ ਦੀ ਜਾਂਚ ਕੀਤੀ ਗਈ ਸੀ।

Add a Comment

Your email address will not be published. Required fields are marked *