ਪੰਜਾਬ ਤੋਂ ਬਿਹਾਰ ਜਾਣ ਵਾਲੀ ਰੇਲਗੱਡੀ ਹੋਈ ਰੱਦ

ਸਰਹਿੰਦ – ਪੰਜਾਬ ਦੇ ਸਰਹਿੰਦ ਰੇਲਵੇ ਸਟੇਸ਼ਨ ’ਤੇ ਰੇਲ ਯਾਤਰੀਆਂ ਨੇ ਟਰੇਨ ’ਤੇ ਪਥਰਾਅ ਕਰ ਦਿੱਤਾ। ਵੱਡੀ ਗਿਣਤੀ ਵਿਚ ਰੇਲ ਯਾਤਰੀਆਂ ਨੇ ਰੇਲਵੇ ਟ੍ਰੈਕ ਅਤੇ ਸਟੇਸ਼ਨ ’ਤੇ ਹੰਗਾਮਾ ਕੀਤਾ। ਛੱਠ ਪੂਜਾ ਤੋਂ ਠੀਕ ਪਹਿਲਾਂ ਸਪੈਸ਼ਲ ਟਰੇਨ ਰੱਦ ਕਰਨ ਨਾਲ ਯਾਤਰੀਆਂ ਵਿਚ ਗੁੱਸਾ ਵਧ ਗਿਆ, ਜਿਸ ਤੋਂ ਬਾਅਦ ਉਨ੍ਹਾਂ ਨੇ ਪਥਰਾਅ ਕੀਤਾ।

ਸਰਹਿੰਦ ਰੇਲਵੇ ਸਟੇਸ਼ਨ ’ਤੇ ਮੌਜੂਦ ਯਾਤਰੀਆਂ ਨੇ ਦੱਸਿਆ ਕਿ ਛੱਠ ਪੂਜਾ ਲਈ ਸਪੈਸ਼ਲ ਟਰੇਨ ਨੰਬਰ 04526 ਸਰਹਿੰਦ ਤੋਂ ਸਹਿਰਸਾ ਚਲਾਉਣ ਦਾ ਐਲਾਨ ਕੀਤਾ ਗਿਆ ਸੀ, ਜਿਸ ਲਈ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੇ ਲੋਕਾਂ ਨੇ ਆਪਣੀਆਂ ਟਿਕਟਾਂ ਬੁੱਕ ਕਰਵਾਈਆਂ ਸਨ ਪਰ ਮੰਗਲਵਾਰ ਦਿਨ ਵਿਚ ਟਰੇਨ ਸਰਹਿੰਦ ਰੇਲਵੇ ਸਟੇਸ਼ਨ ਤੋਂ ਚੱਲਣੀ ਸੀ ਪਰ ਸਵੇਰ ਤੋਂ ਲੈ ਕੇ ਸ਼ਾਮ ਤਕ ਯਾਤਰੀਆਂ ਨੂੰ ਦੱਸਿਆ ਗਿਆ ਕਿ ਜਲਦ ਟਰੇਨ ਚੱਲ ਪਵੇਗੀ। ਰਾਤ ਨੂੰ ਬੋਲ ਦਿੱਤਾ ਗਿਆ ਕਿ ਟਰੇਨ ਰੱਦ ਹੋ ਗਈ ਹੈ। ਬੁੱਧਵਾਰ ਨੂੰ ਇਸਦੇ ਸ਼ਡਿਊਲ ਦਾ ਪਤਾ ਲੱਗੇਗਾ, ਜਿਸ ਨਾਲ ਰੋਸ ਵਧ ਗਿਆ।

ਰੇਲਵੇ ਸਟੇਸ਼ਨ ’ਤੇ ਮੌਜੂਦ ਯਾਤਰੀਆਂ ਨੇ ਕਿਹਾ ਕਿ ਟਰੇਨ ਰੱਦ ਕਰਨ ਦੀ ਅਨਾਊਂਸਮੈਂਟ ਕਰ ਦਿੱਤੀ ਗਈ, ਜਿਸ ਤੋਂ ਬਾਅਦ ਉਹ ਕਾਊਂਟਰ ਗਏ, ਉਥੇ ਕੋਈ ਰੇਲ ਕਰਮਚਾਰੀ ਨਹੀਂ ਸੀ। ਉਨ੍ਹਾਂ ਨੂੰ ਕਿਸੇ ਨੇ ਕੋਈ ਵੱਧ ਜਾਣਕਾਰੀ ਨਹੀਂ ਦਿੱਤੀ। ਉਨ੍ਹਾਂ ਦੀਆਂ ਟਿਕਟਾਂ ਵੀ ਵਾਪਸ ਨਹੀਂ ਕੀਤੀਆਂ ਜਾ ਰਹੀਆਂ ਹਨ, ਜਿਸ ਕਾਰਨ ਉਹ ਉਥੇ ਫਸ ਗਏ ਹਨ। ਘਰ ਵਿਚ ਉਨ੍ਹਾਂ ਦਾ ਪਰਿਵਾਰ ਛੱਠ ਪੂਜਾ ਲਈ ਇੰਤਜ਼ਾਰ ਕਰ ਰਿਹਾ ਹੈ। ਰੇਲ ਯਾਤਰੀਆਂ ਨੇ ਰੇਲ ਵਿਭਾਗ ਅਤੇ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਗਟਾਇਆ। ਯਾਤਰੀਆਂ ਨੇ ਰੇਲ ਮੰਤਰੀ ਤੋਂ ਮੰਗ ਕੀਤੀ ਕਿ ਛੱਠ ਪੂਜਾ ਉਨ੍ਹਾਂ ਦਾ ਸਭ ਤੋਂ ਵੱਡਾ ਤਿਉਹਾਰ ਹੁੰਦਾ ਹੈ। ਜੇਕਰ ਇਸ ਤਿਉਹਾਰ ’ਤੇ ਹੀ ਉਹ ਇਥੇ ਫਸੇ ਰਹਿ ਗਏ ਤਾਂ ਉਨ੍ਹਾਂ ਦੀ ਆਸਥਾ ਨੂੰ ਠੇਸ ਪੁੱਜੇਗੀ, ਇਸ ਲਈ ਟਰੇਨ ਨੂੰ ਤੁਰੰਤ ਚਾਲੂ ਕੀਤਾ ਜਾਵੇ।

Add a Comment

Your email address will not be published. Required fields are marked *