ਟਰੰਪ ਨੇ ਹਿੰਦੀ ’ਚ ਲਾਇਆ ‘ਭਾਰਤ ਐਂਡ ਅਮੈਰਿਕਾ ਸਭ ਸੇ ਅੱਛੇ ਦੋਸਤ’ ਨਾਅਰਾ
September 16, 2022
![](http://mehakewattan.com/wp-content/uploads/2022/09/2022_9largeimg_711909696.jpg)
ਵਾਸ਼ਿੰਗਟਨ, 16 ਸਤੰਬਰ
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨਵੰਬਰ ਵਿਚ ਹੋਣ ਵਾਲੀਆਂ ਮੱਧਕਾਲੀ ਚੋਣਾਂ ਤੋਂ ਪਹਿਲਾਂ ਪ੍ਰਭਾਵਸ਼ਾਲੀ ਭਾਰਤੀ-ਅਮਰੀਕੀ ਭਾਈਚਾਰੇ ਨੂੰ ਲੁਭਾਉਣ ਲਈ ਭਾਰਤ-ਅਮਰੀਕਾ ਦੋਸਤੀ ‘ਤੇ ਹਿੰਦੀ ਵਿਚ ਨਾਅਰੇ ਦਾ ਅਭਿਆਸ ਕਰਦੇ ਦਿਖਾਈ ਦੇ ਰਹੇ ਹਨ। ਰਿਪਬਲਿਕਨ ਹਿੰਦੂ ਕੁਲੀਸ਼ਨ (ਆਰਐੱਚਸੀ) ਵੱਲੋਂ ਜਾਰੀ ਵੀਡੀਓ ‘ਚ ਟਰੰਪ ‘ਭਾਰਤ ਐਂਡ ਅਮੈਰਿਕਾ ਸਭ ਸੇ ਅੱਛੇ ਦੋਸਤ’ ਦੇ ਨਾਅਰੇ ਦਾ ਅਭਿਆਸ ਕਰਦੇ ਨਜ਼ਰ ਆ ਰਹੇ ਹਨ। 30 ਸੈਕਿੰਡ ਦੇ ਇਸ ਵੀਡੀਓ ‘ਚ ਟਰੰਪ ਸ਼ਿਕਾਗੋ ਦੇ ਕਾਰੋਬਾਰੀ ਅਤੇ ਆਰਐੱਸਸੀ ਮੈਂਬਰ ਸ਼ਲਭ ਕੁਮਾਰ ਨਾਲ ਬੈਠੇ ਨਜ਼ਰ ਆ ਰਹੇ ਹਨ।