ਆਕਲੈਂਡ ਵਿੱਚ ਪ੍ਰਦਰਸ਼ਨਕਾਰੀਆਂ ਨੇ ਕੀਤਾ ਚੱਕਾ ਜਾਮ
November 14, 2023
ਆਕਲੈਂਡ – ਰਿਸਟੋਰ ਪੈਸੇਂਜਰ ਰੇਲ ਪ੍ਰੋਟੈਸਟਰਾਂ ਵਲੋਂ ਅੱਜ ਸੈਂਟਰਲ ਆਕਲੈਂਡ ਵਿੱਚ ਪ੍ਰਦਰਸ਼ਨ ਕਰਦਿਆਂ ਚੱਕਾ ਜਾਮ ਕੀਤਾ ਗਿਆ, ਜਿਸ ਕਾਰਨ ਕਈ ਬੱਸਾਂ ਦੇ ਰੂਟ ਕੈਂਸਲ ਵੀ ਹੋਏ ਤੇ ਕਈਆਂ ਨੂੰ ਰਾਹ ਵੀ ਬਦਲਣੇ ਪਏ, ਜੋ ਆਮ ਲੋਕਾਂ ਦੀ ਖੱਜਲ-ਖੁਆਰੀ ਦਾ ਕਾਰਨ ਵੀ ਬਣਿਆ।, ਇਹ ਪ੍ਰਦਰਸ਼ਨ 12 ਵਜੇ ਕੁਈਨ ਸਟਰੀਟ ਤੋਂ ਸ਼ੁਰੂ ਹੋਇਆ ਤੇ ਮੇਅਰਲ ਡਰਾਈ ‘ਤੇ ਖਤਮ ਹੋਇਆ। ਪ੍ਰਦਰਸ਼ਨਕਾਰੀਆਂ ਬੇਕਾਬੂ ਨਾ ਹੋਣ, ਇਸ ਲਈ ਪੁਲਿਸ ਵੀ ਮੌਕੇ ‘ਤੇ ਮੌਜੂਦ ਰਹੀ। ਇਨ੍ਹਾਂ ਪ੍ਰਦਸ਼ਨਕਾਰੀਆਂ ਨੇ ਸੰਤਰੀ ਰੰਗ ਦੀਆਂ ਜੈਕਟਾਂ ਪਾਈਆਂ ਹੋਈਆਂ ਸਨ ਤੇ ਹੱਥਾਂ ਵਿੱਚ ਸਲੋਗਨ ਫੜੇ ਹੋਏ ਸਨ। ਜਿਨ੍ਹਾਂ ‘ਤੇ ਰੀਸਟੋਰ ਪੈਸੇਂਜਰ ਰੇਲ ਦੀ ਮੰਗ ਲਿਖੀ ਹੋਈ ਸੀ। ਆਕਲੈਂਡ ਟ੍ਰਾਂਸਪੋਰਟ ਵਲੋਂ ਆਕਲੈਂਡ ਵਾਸੀਆਂ ਨੂੰ ਇਸ ਮੌਕੇ ਬੱਸਾਂ ਦੇਰੀ ਨਾਲ ਚੱਲਣ ਦੀ ਗੱਲ ਵੀ ਕਹੀ ਗਈ ਸੀ।

