ਬੁਰਕੀਨਾ ਫਾਸੋ ਪਿੰਡ ‘ਚ ਬੱਚਿਆਂ ਸਮੇਤ 70 ਲੋਕਾਂ ਦੀ ਮੌਤ

ਓਆਗਾਡੌਗੂ: ਇਸ ਮਹੀਨੇ ਦੇ ਸ਼ੁਰੂ ਵਿਚ ਉੱਤਰੀ ਬੁਰਕੀਨਾ ਫਾਸੋ ਦੇ ਇਕ ਪਿੰਡ ਵਿਚ ਅਣਪਛਾਤੇ ਹਮਲਾਵਰਾਂ ਨੇ ਲਗਭਗ 70 ਲੋਕਾਂ ਦਾ ਕਤਲੇਆਮ ਕੀਤਾ, ਜਿਨ੍ਹਾਂ ਵਿਚ ਜ਼ਿਆਦਾਤਰ ਔਰਤਾਂ ਅਤੇ ਬੱਚੇ ਹਨ। ਪ੍ਰਸ਼ਾਸਨ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਕਤਲੇਆਮ ਦੀ ਜਾਂਚ ਕੀਤੀ ਜਾ ਰਹੀ ਹੈ। ਸਰਕਾਰੀ ਵਕੀਲ ਸਾਈਮਨ ਬੀ ਗਨਾਨੋ ਨੇ ਦੱਸਿਆ ਕਿ ਹਮਲਾ ਬੋਲਾਸਾ ਸ਼ਹਿਰ ਤੋਂ ਕਰੀਬ 60 ਕਿਲੋਮੀਟਰ ਦੂਰ ਜ਼ਾਂਗੋ ਪਿੰਡ ਵਿੱਚ ਹੋਇਆ। ਉਨ੍ਹਾਂ ਇੱਕ ਪ੍ਰੈਸ ਬਿਆਨ ਵਿੱਚ ਦੱਸਿਆ ਕਿ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਇਸ ਕਤਲੇਆਮ ਪਿੱਛੇ ਕੌਣ ਹੈ। 

ਪੱਛਮੀ ਅਫਰੀਕੀ ਦੇਸ਼ ਸਾਲਾਂ ਤੋਂ ਅਲ-ਕਾਇਦਾ ਅਤੇ ਇਸਲਾਮਿਕ ਸਟੇਟ ਸਮੂਹ ਨਾਲ ਜੁੜੇ ਜੇਹਾਦੀ ਕੱਟੜਪੰਥੀਆਂ ਨਾਲ ਲੜ ਰਿਹਾ ਹੈ। ਇਨ੍ਹਾਂ ਸੰਘਰਸ਼ਾਂ ਵਿਚ ਹਜ਼ਾਰਾਂ ਲੋਕ ਮਾਰੇ ਗਏ ਹਨ ਅਤੇ 20 ਲੱਖ ਤੋਂ ਵੱਧ ਲੋਕ ਅੰਦਰੂਨੀ ਤੌਰ ‘ਤੇ ਬੇਘਰ ਹੋ ਗਏ ਹਨ। ਯੂਰਪੀਅਨ ਯੂਨੀਅਨ ਨੇ ਐਤਵਾਰ ਨੂੰ ਕਿਹਾ ਕਿ ਪਿੰਡ ਵਿੱਚ ਹੋਏ ਕਤਲੇਆਮ ਵਿੱਚ ਮਰਨ ਵਾਲਿਆਂ ਦੀ ਗਿਣਤੀ 100 ਹੈ, ਪਰ ਗਨਾਨੋ ਨੇ ਕਿਹਾ ਕਿ ਜਾਂਚਕਰਤਾ ਪੀੜਤਾਂ ਦੇ ਰਿਸ਼ਤੇਦਾਰਾਂ ਨਾਲ ਮੁਲਾਕਾਤ ਕਰ ਰਹੇ ਹਨ ਅਤੇ ਜਲਦੀ ਹੀ ਮਰਨ ਵਾਲਿਆਂ ਦੀ ਗਿਣਤੀ 70 ਤੱਕ ਅੱਪਡੇਟ ਕਰਨਗੇ। ਉਸ ਨੇ ਕਿਹਾ ਕਿ ਸਥਾਨਕ ਕਾਨੂੰਨ ਏਜੰਸੀ ਨੂੰ ਹਮਲੇ ਬਾਰੇ ਹੋਰਾਂ ਨੂੰ ਸੁਚੇਤ ਕਰਨ ਲਈ ਦੋ ਦਿਨ ਲੱਗ ਗਏ ਅਤੇ ਜਾਂਚਕਰਤਾਵਾਂ ਨੂੰ ਘਟਨਾ ਸਥਾਨ ‘ਤੇ ਪਹੁੰਚਣ ਲਈ ਚਾਰ ਦਿਨ ਹੋਰ ਲੱਗੇ, ਜਿੱਥੇ ਉਨ੍ਹਾਂ ਨੇ ਦਰਜਨਾਂ ਘਰ ਸੜੇ ਹੋਏ ਪਾਏ। ਉਨ੍ਹਾਂ ਕਿਹਾ ਕਿ ਇਕ ਸਮੇਂ ਜਾਂਚਕਰਤਾਵਾਂ ਦੇ ਕਾਫਲੇ ‘ਤੇ ਵੀ ਹਮਲਾ ਹੋਇਆ ਸੀ, ਪਰ ਇਸ ਨੂੰ ਨਾਕਾਮ ਕਰ ਦਿੱਤਾ ਗਿਆ ਸੀ।

Add a Comment

Your email address will not be published. Required fields are marked *