ਅਮਰੀਕੀ ਗਾਇਕਾ ਮਿਲਬੇਨ ਨੇ ਗਾਇਆ- ਓਮ ਜੈ ਜਗਦੀਸ਼ ਹਰੇ

ਅਮਰੀਕਾ : ਅਮਰੀਕੀ ਗਾਇਕਾ ਮੈਰੀ ਮਿਲਬੇਨ ਨੇ ਨਾ ਸਿਰਫ਼ ਭਾਰਤੀ ਭਾਈਚਾਰੇ ਨੂੰ ਦੀਵਾਲੀ ਮੌਕੇ ‘ਤੇ ਵਧਾਈ ਦਿੰਦਿਆਂ ”ਓਮ ਜੈ ਜਗਦੀਸ਼ ਹਰੇ… ਆਰਤੀ ਵੀ ਗਾਈ ਹੈ। ਇਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਐਕਸ (ਟਵਿੱਟਰ) ‘ਤੇ ਇੱਕ ਪੋਸਟ ‘ਚ ਮਿਲਬੇਨ ਨੇ ਕਿਹਾ, ਸਾਲ ਦਾ ਮੇਰਾ ਮਨਪਸੰਦ ਸਮਾਂ, ਦੀਵਾਲੀ ਆ ਗਈ ਹੈ। ਭਾਰਤ ਮੈਂ ਇਸ ਹਫ਼ਤੇ ਅਤੇ ਅਧਿਕਾਰਤ ਤੌਰ ‘ਤੇ 12 ਨਵੰਬਰ ਨੂੰ ਤੁਹਾਡੇ ਨਾਲ ਜਸ਼ਨ ਮਨਾਉਣ ‘ਤੇ ਖੁਸ਼ ਹਾਂ। ਦੁਨੀਆ ਭਰ ਦੇ ਭਾਰਤੀ ਭਾਈਚਾਰੇ ਨੂੰ ਦੀਵਾਲੀ ਦੀਆਂ ਲੱਖ-ਲੱਖ ਵਧਾਈਆਂ। ਆਪਣੇ ਅੰਦਰ ਰੋਸ਼ਨੀ ਜਗਾਓ ਅਤੇ ਸੰਸਾਰ ਨੂੰ ਰੋਸ਼ਨ ਕਰੋ।” ਵੀਡੀਓ ‘ਚ ਮਿਲਬੇਨ ਸੰਤਰੀ ਪਿੰਕ ਲਹਿੰਗਾ ‘ਚ ਨਜ਼ਰ ਆਈ। ਉਨ੍ਹਾਂ ਕਿਹਾ ਕਿ ਭਾਰਤ, ਸਦੀਆਂ ਤੋਂ ਵਿਭਿੰਨ ਸੰਸਕ੍ਰਿਤੀਆਂ, ਭਾਸ਼ਾਵਾਂ ਅਤੇ ਪਰੰਪਰਾਵਾਂ ਨਾਲ ਘਿਰਿਆ ਇੱਕ ਰਾਸ਼ਟਰ ਅਤੇ ਸਭਿਅਤਾ ਅੱਜ ਆਜ਼ਾਦ ਅਤੇ ਇੱਕਜੁੱਟ ਹੈ।

ਮੈਰੀ ਮਿਲਬੇਨ ਨੇ ਕਿਹਾ ਕਿ ਅਣਗਿਣਤ ਕੁਰਬਾਨੀਆਂ ਦੇਣ ਵਾਲੇ ਤੁਹਾਡੇ ਪੁਰਖਿਆਂ ਨੇ ਅਜਿਹੀ ਧਰਤੀ ਦਾ ਸੁਫ਼ਨਾ ਦੇਖਿਆ ਸੀ, ਜਿੱਥੇ ਹਰ ਨਾਗਰਿਕ ਤਾਜ਼ੀ ਹਵਾ ‘ਚ ਸਾਹ ਲੈ ਸਕੇ ਅਤੇ ਤਰੱਕੀ ਦੇ ਰਾਹ ਤੁਰ ਸਕੇ। ਇਹ ਹੁਣ ਤੁਹਾਡੀ ਵਿਰਾਸਤ ਬਣ ਗਈ ਹੈ। ਮਲਟੀਪਲ ਅਵਾਰਡ ਜੇਤੂ ਅੰਤਰਰਾਸ਼ਟਰੀ ਗਾਇਕ ਨੇ ਭਾਰਤੀਆਂ ਨੂੰ ਅਨੇਕਤਾ ‘ਚ ਏਕਤਾ ਅਪਣਾਉਣ, ਏਕਤਾ ਦੀ ਸ਼ਕਤੀ ਦਾ ਜਸ਼ਨ ਮਨਾਉਣ ਅਤੇ ਆਪਣੀ ਸਮਰੱਥਾ ਨੂੰ ਪ੍ਰਗਟ ਕਰਨ ਦਾ ਸੱਦਾ ਦਿੱਤਾ।

Add a Comment

Your email address will not be published. Required fields are marked *