ਦੀਵਾਲੀ ‘ਤੇ ਮੁਕੇਸ਼ ਅੰਬਾਨੀ ਨੇ ਪਤਨੀ ਨੀਤਾ ਨੂੰ ਦਿੱਤਾ ਸਭ ਤੋਂ ਸ਼ਾਨਦਾਰ ਤੋਹਫ਼ਾ

ਮੁੰਬਈ : ਦੁਨੀਆ ਭਰ ‘ਚ ਕੱਲ ਯਾਨੀ ਕਿ 12 ਨਵੰਬਰ ਨੂੰ ਦੀਵਾਲੀ ਮਨਾਈ ਜਾ ਰਹੀ ਹੈ। ਦੀਵਾਲੀ ਖ਼ਾਸ ਮੌਕੇ ਲੋਕ ਇਕ-ਦੂਜੇ ਨੂੰ ਖ਼ਾਸ ਤੋਹਫ਼ੇ ਦਿੰਦੇ ਹਨ। ਪ੍ਰਸਿੱਧ ਕਾਰੋਬਾਰੀ ਮੁਕੇਸ਼ ਅੰਬਾਨੀ ਨੇ ਆਪਣੀ ਪਤਨੀ ਨੀਤਾ ਅੰਬਾਨੀ ਨੂੰ ਬਹੁਤ ਹੀ ਖ਼ਾਸ ਤੋਹਫਾ ਦਿੱਤਾ ਹੈ। ਅਸਲ ‘ਚ ਮੁਕੇਸ਼ ਅੰਬਾਨੀ ਨੇ ਨੀਤਾ ਅੰਬਾਨੀ ਨੂੰ ਇੱਕ ਲਗਜ਼ਰੀ ਕਾਰ ਤੋਹਫੇ ‘ਚ ਦਿੱਤੀ ਹੈ। ਕਾਰੋਬਾਰੀ ਨੇ ਆਪਣੀ ਪਤਨੀ ਨੂੰ ਲਾਲ ਰੰਗ ਦੀ SUV ਦਿੱਤੀ ਹੈ, ਜਿਸ ਦੀ ਕੀਮਤ ਕਰੋੜਾਂ ਰੁਪਏ ਹੈ।

ਦੱਸਿਆ ਜਾ ਰਿਹਾ ਹੈ ਕਿ ਮੁਕੇਸ਼ ਨੇ ਪਤਨੀ ਨੂੰ ਰੋਲਸ-ਰਾਇਸ ਕੁਲੀਨਨ ਬੈਜ ਦੀਵਾਲੀ ਦੇ ਤੋਹਫੇ ਵਜੋਂ ਦਿੱਤੀ ਹੈ। ਕੁਲੀਨਨ ਬਲੈਕ ਬੈਜ ਭਾਰਤ ‘ਚ ਵਿਕਣ ਵਾਲੀਆਂ ਸਭ ਤੋਂ ਮਹਿੰਗੀਆਂ ਕਾਰਾਂ ‘ਚੋਂ ਇਕ ਹੈ। ਇਸ ਦੀ ਕੀਮਤ (ਸ਼ੋਰੂਮ ਤੋਂ ਬਾਹਰ) 8.2 ਕਰੋੜ ਰੁਪਏ ਤੋਂ ਸ਼ੁਰੂ ਹੁੰਦੀ ਹੈ ਜਦੋਂ ਕਿ ਬਾਹਰ 10 ਕਰੋੜ ਰੁਪਏ ਤੋਂ ਵੱਧ ਹੈ।

ਦੱਸਣਯੋਗ ਹੈ ਕਿ ਅਜਿਹਾ ਪਹਿਲੀ ਵਾਰ ਨਹੀਂ ਹੋਇਆ ਹੈ ਜਦੋਂ ਮੁਕੇਸ਼ ਅੰਬਾਨੀ ਨੇ ਆਪਣੀ ਪਤਨੀ ਨੂੰ ਇੰਨਾ ਮਹਿੰਗਾ ਤੋਹਫਾ ਦਿੱਤਾ ਹੋਵੇ। ਇਸ ਤੋਂ ਪਹਿਲਾਂ ਉਹ ਨੀਤਾ ਅੰਬਾਨੀ ਨੂੰ ਇੱਕ ਪ੍ਰਾਈਵੇਟ ਜੈੱਟ ਵੀ ਤੋਹਫੇ ਵਜੋਂ ਦੇ ਚੁੱਕੇ ਹਨ। ਸਾਲ 2007 ‘ਚ ਉਨ੍ਹਾਂ ਨੇ ਨੀਤਾ ਅੰਬਾਨੀ ਨੂੰ ਕਰੀਬ 75 ਕਰੋੜ ਰੁਪਏ ਦਾ ਇੱਕ ਪ੍ਰਾਈਵੇਟ ਜੈੱਟ ਗਿਫਟ ਕੀਤਾ ਸੀ। 

Add a Comment

Your email address will not be published. Required fields are marked *