ਕੀਵੀ ਗਾਇਕਾ ਕੇਲੀ ਬੈੱਲ ਨੇ ਹਾਸਿਲ ਕੀਤੀ ਵੱਡੀ ਕਾਮਯਾਬੀ

ਆਕਲੈਂਡ- ਕੀਵੀ ਗਾਇਕਾ ਅਤੇ ਲੇਖਿਕਾ ਕੇਲੀ ਬੈੱਲ ਨੇ ਅਮਰੀਕਾ ਵਿੱਚ ਹੋਏ ਕੰਟਰੀ ਮਿਊਜ਼ਿਕ ਅਵਾਰਡ ਵਿੱਚ ਵੱਡੀ ਸਫਲਤਾ ਹਾਸਿਲ ਕੀਤੀ ਹੈ। ਬੈੱਲ ਨੂੰ ‘ਜੈੱਫ ਵਾਕਰ ਗਲੋਬਲ ਕੰਟਰੀ ਆਰਟੀਸਟ’ ਅਵਾਰਡ ਨਾਲ ਸਨਮਾਨਿਆ ਗਿਆ ਹੈ। ਕੰਟਰੀ ਮਿਊਜ਼ਿਕ ਅਵਾਰਡ ਦੁਨੀਆਂ ਭਰ ਵਿੱਚ ਗੀਤਕਾਰਾਂ ਤੇ ਸੰਗੀਤਕਾਰਾਂ ਨੂੰ ਦਿੱਤੇ ਜਾਣ ਵਾਲੇ ਸਭ ਤੋਂ ਵੱਡੇ ਅਵਾਰਡ ‘ਚੋਂ ਇੱਕ ਹੈ, ਇਹ ਮਿਊਜ਼ਿਕ ਅਵਾਰਡ ਸਲਾਨਾ ਹੁੰਦਾ ਹੈ।
ਜੋ ਅਵਾਰਡ ਬੈੱਲ ਨੂੰ ਮਿਲਿਆ ਹੈ, ਉਸ ਨੂੰ ਹਾਸਿਲ ਕਰਨ ਲਈ ਬਹੁਤ ਵੱਡੇ ਪੱਧਰ ‘ਤੇ ਆਪਣੇ ਦੇਸ਼ ਵਿੱਚ ਸੰਗੀਤ ਦੀ ਦੁਨੀਆਂ ਵਿੱਚ ਸਫਲਤਾ ਹਾਸਿਲ ਕਰਨੀ ਜਰੂਰੀ ਹੁੰਦੀ ਹੈ। ਬੈੱਲ ਦਾ ਇਹ ਪਹਿਲਾ ਸੀ ਐਮ ਏ ਹੈ ਅਤੇ ਇਹ ਅਵਾਰਡ ਬੈੱਲ ਨੂੰ ਉਸ ਵੇਲੇ ਮਿਲਿਆ ਹੈ, ਜਦੋਂ ਯੂ ਐਸ ਬਿਲਬੋਰਡ ਚਾਰਟ ‘ਤੇ ਡਿਜੀਟਲ ਸੇਲ ਵਿੱਚ ਉਸਦਾ ਗਾਣਾ 12ਵੇਂ ਨੰਬਰ ‘ਤੇ ਆਇਆ ਹੈ।

Add a Comment

Your email address will not be published. Required fields are marked *