ਸ਼੍ਰੀਲੰਕਾ ਦੀ ਸੰਸਦ ਨੇ ਕ੍ਰਿਕਟ ਗਵਰਨਿੰਗ ਬਾਡੀ ਨੂੰ ਬਰਖਾਸਤ ਕਰਨ ਦਾ ਮਤਾ ਕੀਤਾ ਪਾਸ

ਕੋਲੰਬੋ- ਸ਼੍ਰੀਲੰਕਾ ਦੀ ਸੰਸਦ ਨੇ ਵੀਰਵਾਰ ਨੂੰ ਸਰਬਸੰਮਤੀ ਨਾਲ ਦੇਸ਼ ਦੀ ਕ੍ਰਿਕਟ ਗਵਰਨਿੰਗ ਬਾਡੀ ਨੂੰ ਬਰਖਾਸਤ ਕਰਨ ਦਾ ਮਤਾ ਪਾਸ ਕਰ ਦਿੱਤਾ। ਇਸ ਨੂੰ ਸੱਤਾਧਾਰੀ ਪਾਰਟੀ ਅਤੇ ਵਿਰੋਧੀ ਪਾਰਟੀਆਂ ਦਾ ਪੂਰਾ ਸਮਰਥਨ ਮਿਲਿਆ। ਮੁੱਖ ਵਿਰੋਧੀ ਪਾਰਟੀ ਦੇ ਨੇਤਾ ਸਜਿਥ ਪ੍ਰੇਮਦਾਸਾ ਨੇ ਸੰਸਦ ਵਿੱਚ ‘ਭ੍ਰਿਸ਼ਟ ਸ਼੍ਰੀਲੰਕਾ ਕ੍ਰਿਕਟ (ਐਸ. ਐਲ. ਸੀ.) ਪ੍ਰਬੰਧਨ ਨੂੰ ਹਟਾਉਣ’ ਦੇ ਸਿਰਲੇਖ ਵਿੱਚ ਇੱਕ ਮਤਾ ਪੇਸ਼ ਕੀਤਾ, ਜਿਸ ਨੂੰ ਸਰਕਾਰ ਦੇ ਸੀਨੀਅਰ ਮੰਤਰੀ ਨਿਮਲ ਸਿਰੀਪਾਲਾ ਡੀ ਸਿਲਵਾ ਨੇ ਪੂਰਾ ਸਮਰਥਨ ਦਿੱਤਾ।

ਦੋ ਦਿਨ ਪਹਿਲਾਂ, ਮੰਗਲਵਾਰ ਨੂੰ ਅਪੀਲ ਅਦਾਲਤ ਨੇ ਸ਼ੰਮੀ ਸਿਲਵਾ ਦੀ ਅਗਵਾਈ ਵਾਲੇ ਸ਼੍ਰੀਲੰਕਾ ਕ੍ਰਿਕਟ ਪ੍ਰਬੰਧਨ ਨੂੰ ਬਹਾਲ ਕਰ ਦਿੱਤਾ ਸੀ। ਸੋਮਵਾਰ ਨੂੰ ਖੇਡ ਮੰਤਰੀ ਰੋਸ਼ਨ ਰਣਸਿੰਘੇ ਨੇ ਸ਼੍ਰੀਲੰਕਾ ਕ੍ਰਿਕਟ ਪ੍ਰਬੰਧਨ ਨੂੰ ਬਰਖਾਸਤ ਕਰ ਦਿੱਤਾ ਅਤੇ ਸਾਬਕਾ ਵਿਸ਼ਵ ਕੱਪ ਜੇਤੂ ਕਪਤਾਨ ਅਰਜੁਨਾ ਰਣਤੁੰਗਾ ਨੂੰ ਕ੍ਰਿਕਟ ਬੋਰਡ ਨੂੰ ਚਲਾਉਣ ਲਈ ਸੱਤ ਮੈਂਬਰੀ ਅੰਤਰਿਮ ਕਮੇਟੀ ਦਾ ਮੁਖੀ ਨਿਯੁਕਤ ਕੀਤਾ।

Add a Comment

Your email address will not be published. Required fields are marked *