ਸਾਰਾ ਤੇ ਅਨਨਿਆ ਨੇ ਇਕੋ ਅਦਾਕਾਰ ਨੂੰ ਕੀਤਾ ਡੇਟ

ਮੁੰਬਈ – ‘ਕੌਫੀ ਵਿਦ ਕਰਨ’ ਸੀਜ਼ਨ 8 ਦਾ ਤੀਜਾ ਐਪੀਸੋਡ ਆ ਗਿਆ ਹੈ। ਇਸ ਐਪੀਸੋਡ ’ਚ ਕਰਨ ਜੌਹਰ ਨੇ ਸਾਰਾ ਅਲੀ ਖ਼ਾਨ ਤੇ ਅਨਨਿਆ ਪਾਂਡੇ ਦੇ ਕਈ ਰਾਜ਼ ਖੋਲ੍ਹੇ ਹਨ। ਕਰਨ ਜੌਹਰ ਨੇ ਐਪੀਸੋਡ ਦੀ ਸ਼ੁਰੂਆਤ ’ਚ ਦੱਸਿਆ ਸੀ ਕਿ ਦੋਵੇਂ ਇਕ ਹੀ ਅਦਾਕਾਰ ਨੂੰ ਡੇਟ ਕਰ ਚੁੱਕੀਆਂ ਹਨ। ਇੰਨਾ ਹੀ ਨਹੀਂ, ਕਰਨ ਜੌਹਰ ਨੇ ਉਸ ਅਦਾਕਾਰ ਦੇ ਨਾਂ ਦਾ ਵੀ ਖ਼ੁਲਾਸਾ ਕੀਤਾ ਹੈ। ਆਓ ਜਾਣਦੇ ਹਾਂ ਉਹ ਅਦਾਕਾਰ ਕੌਣ ਹੈ, ਜਿਸ ਨੂੰ ਸਾਰਾ ਤੇ ਅਨਨਿਆ ਦੋਵੇਂ ਡੇਟ ਕਰ ਚੁੱਕੇ ਹਨ।

ਕਰਨ ਜੌਹਰ ਨੇ ਕਿਹਾ, ‘‘ਤੁਸੀਂ ਦੋਵੇਂ ਇਕੱਠੇ ਕੰਮ ਕਰ ਰਹੇ ਹੋ। ਤੁਸੀਂ ਦੋਵੇਂ ਦੋਸਤ ਹੋ। ਇਹ ਬਹੁਤ ਵਧੀਆ ਹੈ ਕਿਉਂਕਿ ਤੁਸੀਂ ਦੋਵਾਂ ਨੇ ਇਕੋ ਅਦਾਕਾਰ ਨੂੰ ਡੇਟ ਕੀਤਾ ਹੈ। ਤੁਹਾਡੇ ਦੋਵਾਂ ਦਾ ਇਕ ਸਾਬਕਾ ਬੁਆਏਫ੍ਰੈਂਡ ਸਾਂਝਾ ਹੈ। ਤੁਸੀਂ ਦੋਵੇਂ ਕਾਰਤਿਕ ਆਰੀਅਨ ਨਾਲ ਕਾਫੀ ਚਿੱਲ ਹੋ। ਇਕ-ਦੂਜੇ ਨਾਲ ਕਾਫੀ ਸਹਿਜ ਹੋ। ਕੀ ਇਹ ਤੁਹਾਡੇ ਦੋਵਾਂ ਲਈ ਆਸਾਨ ਜਾਂ ਔਖਾ ਸੀ?’’ ਕਰਨ ਜੌਹਰ ਦੇ ਇਸ ਸਵਾਲ ਤੋਂ ਬਾਅਦ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਸਾਰਾ ਅਲੀ ਖ਼ਾਨ ਤੇ ਅਨਨਿਆ ਪਾਂਡੇ ਦੋਵੇਂ ਹੀ ਕਾਰਤਿਕ ਆਰੀਅਨ ਨੂੰ ਡੇਟ ਕਰ ਚੁੱਕੇ ਹਨ।

ਕਰਨ ਦੇ ਇਸ ਸਵਾਲ ’ਤੇ ਸਾਰਾ ਨੇ ਕਿਹਾ, ‘‘ਇਹ ਆਸਾਨ ਨਹੀਂ ਸੀ। ਮੈਂ ਇਹ ਨਹੀਂ ਕਹਿ ਸਕਦੀ ਕਿ ਮੈਨੂੰ ਪਰਵਾਹ ਨਹੀਂ ਹੈ। ਫਰਕ ਪੈਂਦਾ ਹੈ ਪਰ ਤੁਹਾਨੂੰ ਇਸ ਸਭ ਤੋਂ ਉੱਪਰ ਉੱਠਣਾ ਪਵੇਗਾ। ਫ਼ਿਲਮ ਇੰਡਸਟਰੀ ’ਚ ਹੋਣ ਦੇ ਨਾਤੇ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਮੈਂ ਉਸ ਨਾਲ ਦੁਬਾਰਾ ਗੱਲ ਨਹੀਂ ਕਰਾਂਗੀ ਤੇ ਨਾ ਹੀ ਉਸ ਨੂੰ ਦੁਬਾਰਾ ਮਿਲਾਂਗੀ। ਇਹ ਸਭ ਕੁਝ ਨਹੀਂ ਹੁੰਦਾ।’’

Add a Comment

Your email address will not be published. Required fields are marked *