ਦੁਨੀਆ ਦੇ 163 ਦੇਸ਼ਾਂ ਵਿਚੋਂ ਭਾਰਤੀ 7ਵੇਂ ਸਭ ਤੋਂ ਵੱਧ ਮਿਹਨਤੀ ਲੋਕ

ਨਵੀਂ ਦਿੱਲੀ – ਕਿਸੇ ਦੇਸ਼ ਦੀ ਸਫ਼ਲਤਾ ਉਸ ਦੇਸ਼ ਦੇ ਕੰਮ ਕਰਨ ਵਾਲਿਆਂ ਦੀ ਮਿਹਨਤ ਅਤੇ ਲਗਨ ‘ਤੇ ਨਿਰਭਰ ਕਰਦੀ ਹੈ। ਦੁਨੀਆ ਦੇ ਬਹੁਤ ਸਾਰੇ ਦੇਸ਼ ਅਜਿਹੇ ਹਨ, ਜਿਥੋਂ ਦੇ ਲੋਕਾਂ ਨੇ ਆਪਣੀ ਮਿਹਨਤ ਨਾਲ ਦੇਸ਼ ਨੂੰ ਉਚਾਈਆਂ ‘ਤੇ ਪਹੁੰਚਾ ਦਿੱਤਾ ਹੈ। ਦੁਨੀਆ ਦੇ 163 ਦੇਸ਼ਾਂ ਵਿਚੋਂ ਭਾਰਤੀ 6ਵੇਂ ਸਥਾਨ ‘ਤੇ ਸਭ ਤੋਂ ਵੱਧ ਮਿਹਨਤ ਕਰਨ ਵਾਲੇ ਲੋਕਾਂ ਵਿੱਚ ਸ਼ਾਮਲ ਹਨ, ਕਿਉਂਕਿ ਉਹ ਹਰ ਹਫ਼ਤੇ ਔਸਤਨ 47.7 ਘੰਟੇ ਕੰਮ ਕਰ ਰਹੇ ਹਨ। ਇਥੇ ਇਹ ਦੱਸਣਾ ਜ਼ਰੂਰੀ ਹੈ ਕਿ ਮਸ਼ਹੂਰ ਆਈਟੀ ਕੰਪਨੀ ਇਨਫੋਸਿਸ ਦੇ ਸੰਸਥਾਪਕ ਐੱਨ.ਆਰ. ਨਰਾਇਣ ਮੂਰਤੀ ਨੇ ਹਾਲ ਹੀ ਵਿੱਚ ਇੱਕ ਸੁਝਾਅ ਦਿੱਤਾ ਕਿ ਨੌਜਵਾਨਾਂ ਨੂੰ ਹਰ ਹਫ਼ਤੇ ਘੱਟੋ-ਘੱਟ 70 ਘੰਟੇ ਕੰਮ ਕਰਨਾ ਚਾਹੀਦਾ ਹੈ। ਇਸ ਨਾਲ ਉਤਪਾਦਕਤਾ ਵਧ ਜਾਵੇਗੀ ਅਤੇ ਕੰਮ ਵਿੱਚ ਦੇਰੀ ਤੋਂ ਬਚਿਆ ਜਾ ਸਕਦਾ ਹੈ।

ਦੱਸ ਦੇਈਏ ਕਿ ਨਰਾਇਣ ਮੂਰਤੀ ਦੇ ਇਸ ਸੁਝਾਅ ਤੋਂ ਬਾਅਦ ਦੇਸ਼ ਦੀ ਵਪਾਰਕ ਦੁਨੀਆ ਤੋਂ ਵੱਖੋ-ਵੱਖਰੇ ਵਿਚਾਰ ਸਾਹਮਣੇ ਆ ਰਹੇ ਹਨ, ਜਿਨ੍ਹਾਂ ਵਿੱਚੋਂ ਕੁਝ ਇਸ ਸੁਝਾਅ ਦਾ ਸਮਰਥਨ ਕਰ ਰਹੇ ਹਨ ਅਤੇ ਕੁਝ ਇਸ ਨੂੰ ‘ਗੈਰ-ਵਿਵਹਾਰਕ’ ਕਰਾਰ ਦੇ ਰਹੇ ਹਨ। ਭਾਰਤ ਦੇ ਸਰਕਾਰੀ ਦਫ਼ਤਰਾਂ ਵਿੱਚ ਹਫ਼ਤੇ ਦੇ ਪੰਜ ਦਿਨ ਕੰਮ ਹੁੰਦੀ ਹੈ ਅਤੇ ਇੱਥੇ ਰੋਜ਼ਾਨਾ ਸਿਰਫ਼ 7.5 ਤੋਂ 8 ਘੰਟੇ ਕੰਮ ਕਰਨ ਦਾ ਨਿਯਮ ਹੈ। ਲੋੜ ਅਨੁਸਾਰ ਕੁਝ ਕਰਮਚਾਰੀ ਅਤੇ ਅਧਿਕਾਰੀ ਇਸ ਤੋਂ ਜ਼ਿਆਦਾ ਸਮਾਂ ਕੰਮ ਕਰਦੇ ਹਨ। ਦੂਜੇ ਪਾਸੇ ਪ੍ਰਾਈਵੇਟ ਅਦਾਰਿਆਂ ਵਿੱਚ ਵੀ ਪੰਜ ਦਿਨ ਅਤੇ ਹਫ਼ਤੇ ਵਿੱਚ ਛੇ ਦਿਨ ਦਾ ਨਿਯਮ ਹੈ ਪਰ ਔਸਤਨ ਹਰ ਰੋਜ਼ 9 ਘੰਟੇ ਕੰਮ ਕਰਨਾ ਪੈਂਦਾ ਹੈ। ਕਈ ਕੰਪਨੀਆਂ ਵਿੱਚ ਇਸ ਸਮੇਂ ਤੋਂ ਜ਼ਿਆਦਾ ਕੰਮ ਕਰਨਾ ਪੈਂਦਾ ਹੈ।

ਸੂਤਰਾਂ ਅਨੁਸਾਰ ਅੰਤਰਰਾਸ਼ਟਰੀ ਮਜ਼ਦੂਰ ਸੰਗਠਨ (ILO) ਦੇ ਅੰਕੜਿਆਂ ਅਨੁਸਾਰ ਇਸ ਸਾਲ ਅਪ੍ਰੈਲ ਤੱਕ ਹਰ ਹਫ਼ਤੇ ਸਭ ਤੋਂ ਵੱਧ ਕੰਮ ਕਰਨ ਵਾਲੇ ਦੇਸ਼ਾਂ ਵਿੱਚ ਭਾਰਤ ਦੁਨੀਆ ਵਿੱਚ ਸੱਤਵੇਂ ਸਥਾਨ ‘ਤੇ ਹੈ। ਖ਼ਾਸ ਗੱਲ ਇਹ ਹੈ ਕਿ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (UNSC) ‘ਚ ਸ਼ਾਮਲ ਵਿਕਸਿਤ ਦੇਸ਼ਾਂ ‘ਚ ਚੀਨ ਤੋਂ ਇਲਾਵਾ ਕੋਈ ਵੀ ਦੇਸ਼ ਚੋਟੀ ਦੇ 20 ਦੇਸ਼ਾਂ ‘ਚ ਸ਼ਾਮਲ ਨਹੀਂ ਹੈ। ਦੂਜੇ ਪਾਸੇ ਔਸਤਨ ਪ੍ਰਤੀ ਹਫ਼ਤਾ ਸਭ ਤੋਂ ਜ਼ਿਆਦਾ ਘੰਟੇ ਕੰਮ ਕਰਨ ਵਾਲੇ ਲੋਕਾਂ ਦੀ ਸੂਚੀ ਵਿੱਚ ਕਾਂਗੋ ਔਸਤਨ 48.6 ਘੰਟੇ ਪ੍ਰਤੀ ਹਫ਼ਤੇ ਦੇ ਨਾਲ ਪੰਜਵੇਂ ਸਥਾਨ ‘ਤੇ ਹੈ। ਕਾਂਗੋ ਦਾ 46 ਫ਼ੀਸਦੀ ਕਰਮਚਾਰੀ 49 ਘੰਟੇ ਜਾਂ ਇਸ ਤੋਂ ਵੱਧ ਵੀ ਕੰਮ ਕਰਦਾ ਹੈ।

ਸੂਚੀ ‘ਚ ਕਤਰ ਛੇਵੇਂ ਸਥਾਨ ‘ਤੇ ਹੈ, ਜਿੱਥੇ ਲੋਕ ਔਸਤਨ 48 ਘੰਟੇ ਪ੍ਰਤੀ ਹਫ਼ਤੇ ਕੰਮ ਕਰਦੇ ਹਨ। ਕਤਰ ਦੇ ਸਿਰਫ਼ 29 ਫ਼ੀਸਦੀ ਲੋਕ 49 ਘੰਟੇ ਜਾਂ ਇਸ ਤੋਂ ਵੱਧ ਕੰਮ ਕਰਦੇ ਹਨ। ਭਾਰਤ ਸੂਚੀ ਵਿੱਚ ਸੱਤਵੇਂ ਸਥਾਨ ‘ਤੇ ਹੈ, ਜਿੱਥੇ ਹਰ ਹਫ਼ਤੇ ਔਸਤਨ 47.7 ਘੰਟੇ ਕੰਮ ਕੀਤਾ ਜਾਂਦਾ ਹੈ। ILO ਕੋਲ ਇਹ ਅੰਕੜਾ ਨਹੀਂ ਹੈ ਕਿ ਕਿੰਨੇ ਫ਼ੀਸਦੀ ਭਾਰਤੀ 49 ਘੰਟੇ ਜਾਂ ਇਸ ਤੋਂ ਵੱਧ ਕੰਮ ਕਰਦੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ 163 ਦੇਸ਼ਾਂ ਦੀ ਇਸ ਸੂਚੀ ‘ਚ ਬ੍ਰਿਟੇਨ (ਯੂ.ਕੇ.), ਸੰਯੁਕਤ ਰਾਜ ਅਮਰੀਕਾ (ਅਮਰੀਕਾ) ਅਤੇ ਕੈਨੇਡਾ ਵਰਗੇ ਵਿਕਸਿਤ ਦੇਸ਼ ਸਭ ਤੋਂ ਹੇਠਲੇ ਸਥਾਨ ‘ਤੇ ਹਨ, ਜਦਕਿ ਚੀਨ ਨੂੰ 16ਵਾਂ ਸਥਾਨ ਮਿਲਿਆ ਹੈ। ਚੀਨ ਵਿੱਚ ਔਸਤ ਕੰਮ ਦਾ ਹਫ਼ਤਾ 46.1 ਘੰਟੇ ਹੈ।

Add a Comment

Your email address will not be published. Required fields are marked *