ਰਣਬੀਰ ਕਪੂਰ ਦੀ ‘ਐਨੀਮਲ’ ਯੂ. ਐੱਸ. ਏ. ’ਚ ਹੁਣ ਤੱਕ ਦੀ ਸਭ ਤੋਂ ਵੱਡੀ ਰਿਲੀਜ਼ ਹੋਵੇਗੀ

ਮੁੰਬਈ – ਰਣਬੀਰ ਕਪੂਰ ਤੇ ਰਸ਼ਮਿਕਾ ਮੰਦਾਨਾ ਦੀਆਂ ਮੁੱਖ ਭੂਮਿਕਾਵਾਂ ਵਾਲੀ ਸੰਦੀਪ ਰੈੱਡੀ ਵਾਂਗਾ ਨਿਰਦੇਸ਼ਿਤ ‘ਐਨੀਮਲ’ ਨੂੰ 2023 ਦੀ ਸਭ ਤੋਂ ਵੱਡੀ ਫਿਲਮ ਮੰਨਿਆ ਜਾ ਰਿਹਾ ਹੈ। ਇਹ ਹਾਈ-ਓਕਟੇਨ ਐਕਸ਼ਨ ਥ੍ਰਿਲਰ ਲਈ ਇਕ ਗਲੋਬਲ ਮੀਲ ਪੱਥਰ ਹੋ ਸਕਦਾ ਹੈ। ‘ਐਨੀਮਲ’ ਅੰਤਰਰਾਸ਼ਟਰੀ ਬਾਜ਼ਾਰ, ਖਾਸ ਕਰਕੇ ਅਮਰੀਕਾ ’ਚ ਹੁਣ ਤੱਕ ਦੀ ਸਭ ਤੋਂ ਵੱਡੀ ਰਿਲੀਜ਼ ਹੋਵੇਗੀ। ਇਹ ਫਿਲਮ ਉੱਤਰੀ ਅਮਰੀਕਾ ’ਚ 888 ਤੋਂ ਵੱਧ ਸਕ੍ਰੀਨਾਂ ਮਿਲੀਆਂ ਹਨ, ਜੋ ‘ਜਵਾਨ’ ਤੇ ‘ਬ੍ਰਹਮਾਸਤਰ’ ਵਰਗੀਆਂ ਹੋਰ ਬਾਲੀਵੁੱਡ ਬਲਾਕਬਸਟਰਾਂ ਨਾਲੋਂ ਵੀ ਵੱਡੀਆਂ ਹਨ। ‘ਜਵਾਨ’ ਨੂੰ ਅਮਰੀਕਾ ’ਚ 850 ਸਕ੍ਰੀਨਜ਼ ’ਤੇ ਰਿਲੀਜ਼ ਕੀਤਾ ਗਿਆ ਸੀ, ਜਦਕਿ ‘ਬ੍ਰਹਮਾਸਤਰ’ ਨੂੰ 810 ਸਕ੍ਰੀਨਜ਼ ’ਤੇ ਰਿਲੀਜ਼ ਕੀਤਾ ਗਿਆ ਸੀ। ਭੂਸ਼ਣ ਕੁਮਾਰ ਤੇ ਕ੍ਰਿਸ਼ਨ ਕੁਮਾਰ ਦੀ ਟੀ-ਸੀਰੀਜ਼, ਮੁਰਾਦ ਖੇਤਾਨੀ ਦੀ ਸਿਨੇ1 ਸਟੂਡੀਓਜ਼ ਤੇ ਪ੍ਰਣਯ ਰੈੱਡੀ ਵਾਂਗਾ ਦੀ ਭੱਦਰਕਾਲੀ ਪਿਕਚਰਸ ਨੇ ‘ਐਨੀਮਲ’ ਦਾ ਸਮਰਥਨ ਕੀਤਾ ਹੈ। ਇਹ ਫਿਲਮ 1 ਦਸੰਬਰ 2023 ਨੂੰ ਰਿਲੀਜ਼ ਹੋਵੇਗੀ।

Add a Comment

Your email address will not be published. Required fields are marked *