ਅਸ਼ਲੀਲ ਬਿਆਨ ‘ਤੇ ਚੁਤਰਫ਼ਾ ਘਿਰੇ ਨਿਤੀਸ਼ ਕੁਮਾਰ

ਇਨ੍ਹੀਂ ਦਿਨੀਂ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਵਿਵਾਦਿਤ ਬਿਆਨ ਨੂੰ ਲੈ ਕੇ ਭਾਰਤੀ ਰਾਜਨੀਤੀ ਵਿਚ ਸਿਆਸਤ ਗਰਮਾਈ ਹੋਈ ਹੈ। ਦਰਅਸਲ, ਵਿਧਾਨ ਸਭਾ ਦੇ ਦੋਵਾਂ ਸਦਨਾਂ ‘ਚ ਲੜਕੀਆਂ ਦੀ ਸਿੱਖਿਆ ਅਤੇ ਆਬਾਦੀ ਕੰਟਰੋਲ ‘ਤੇ ਬੋਲਦਿਆਂ ਨਿਤੀਸ਼ ਕੁਮਾਰ ਦੇ ਮੂੰਹੋਂ ਕਈ ਅਜਿਹੀਆਂ ਗੱਲਾਂ ਨਿਕਲੀਆਂ, ਜਿਨ੍ਹਾਂ ਨੇ ਹਲਚਲ ਮਚਾ ਦਿੱਤੀ ਹੈ। ਬਿਹਾਰ ਦੇ ਮੁੱਖ ਮੰਤਰੀ ਨੂੰ ਉਨ੍ਹਾਂ ਦੇ ਇਸ ਬਿਆਨ ਕਾਰਨ ਪੂਰੇ ਦੇਸ਼ ‘ਚ ਟਰੋਲ ਕੀਤਾ ਜਾ ਰਿਹਾ ਹੈ ਪਰ ਗੱਲ ਇੱਥੇ ਹੀ ਨਹੀਂ ਰੁਕੀ। ਦਰਅਸਲ, ਹੁਣ ਇਹ ਮਾਮਲਾ ਭਾਰਤ ਦੀ ਸਰਹੱਦ ਪਾਰ ਕਰਕੇ ਵਿਦੇਸ਼ ਪਹੁੰਚ ਗਿਆ ਹੈ। ਹਾਲੀਵੁੱਡ ਗਾਇਕਾ ਮੈਰੀ ਮਿਲਬੇਨ ਨੇ ਨਿਤੀਸ਼ ਕੁਮਾਰ ਨੂੰ ਤਾੜਨਾ ਕਰਦੇ ਹੋਏ ਭਾਰਤੀ ਜਨਤਾ ਪਾਰਟੀ ਨੂੰ ਖ਼ਾਸ ਅਪੀਲ ਕੀਤੀ ਹੈ।

ਰਾਜ ਵਿਧਾਨ ਸਭਾ ‘ਚ ਕੀਤੀਆਂ ਅਪਮਾਨਜਨਕ ਟਿੱਪਣੀਆਂ ਲਈ ਨਿਤੀਸ਼ ਕੁਮਾਰ ਦੀ ਕਾਫ਼ੀ ਆਲੋਚਨਾ ਹੋ ਰਹੀ ਹੈ। ਦੇਸ਼ ਵਾਸੀਆਂ ਦੇ ਨਾਲ-ਨਾਲ ਵਿਦੇਸ਼ੀਆਂ ਦਾ ਗੁੱਸਾ ਵੀ ਨਿਤੀਸ਼ ਕੁਮਾਰ ‘ਤੇ ਵੱਧ ਰਿਹਾ ਹੈ। ਦਰਅਸਲ, ਹਾਲ ਹੀ ‘ਚ ਅਫਰੀਕੀ-ਅਮਰੀਕਨ ਅਦਾਕਾਰਾ ਅਤੇ ਗਾਇਕਾ ਮੈਰੀ ਮਿਲਬੇਨ ਨੇ ਇੱਕ ਦਲੇਰ ਔਰਤ ਨੂੰ ਅੱਗੇ ਵਧਣ ਅਤੇ ਬਿਹਾਰ ਦੇ ਮੁੱਖ ਮੰਤਰੀ ਦੇ ਅਹੁਦੇ ਲਈ ਆਪਣੀ ਉਮੀਦਵਾਰੀ ਦਾ ਐਲਾਨ ਕਰਨ ਦੀ ਅਪੀਲ ਕੀਤੀ ਹੈ। ਇੰਨਾ ਹੀ ਨਹੀਂ, ਮਿਲਬੇਨ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਬਿਹਾਰ ‘ਚ ਅਗਵਾਈ ਕਰਨ ਲਈ ਇੱਕ ਔਰਤ ਨੂੰ ਸ਼ਕਤੀ ਦੇਣ ਦੀ ਵੀ ਬੇਨਤੀ ਕੀਤੀ।

ਮੈਰੀ ਮਿਲਬੇਨ ਨੇ ਟਵਿੱਟਰ ‘ਤੇ ਪੋਸਟ ਕੀਤੀ, ‘ਨਿਤੀਸ਼ ਕੁਮਾਰ ਦੀਆਂ ਟਿੱਪਣੀਆਂ ਤੋਂ ਬਾਅਦ, ਮੇਰਾ ਮੰਨਣਾ ਹੈ ਕਿ ਇੱਕ ਦਲੇਰ ਔਰਤ ਨੂੰ ਅੱਗੇ ਆਉਣਾ ਚਾਹੀਦਾ ਹੈ ਅਤੇ ਬਿਹਾਰ ਦੇ ਮੁੱਖ ਮੰਤਰੀ ਦੇ ਅਹੁਦੇ ਲਈ ਆਪਣੀ ਉਮੀਦਵਾਰੀ ਦਾ ਐਲਾਨ ਕਰਨਾ ਚਾਹੀਦਾ ਹੈ। ਜੇਕਰ ਮੈਂ ਭਾਰਤ ਦੀ ਨਾਗਰਿਕ ਹੁੰਦੀ ਤਾਂ ਬਿਹਾਰ ਜਾ ਕੇ ਮੁੱਖ ਮੰਤਰੀ ਦੇ ਅਹੁਦੇ ਲਈ ਚੋਣ ਲੜਦੀ। ਭਾਜਪਾ ਨੂੰ ਬਿਹਾਰ ‘ਚ ਅਗਵਾਈ ਕਰਨ ਲਈ ਇੱਕ ਔਰਤ ਨੂੰ ਸ਼ਕਤੀ ਪ੍ਰਦਾਨ ਕਰਨੀ ਚਾਹੀਦੀ ਹੈ। ਇਹ ਜਵਾਬ ‘ਚ ਮਹਿਲਾ ਸਸ਼ਕਤੀਕਰਨ ਅਤੇ ਵਿਕਾਸ ਦੀ ਅਸਲ ਭਾਵਨਾ ਹੋਵੇਗੀ ਜਾਂ ਬਿਹਾਰ, ਜਿਵੇਂ ਸ਼ਾਹਰੁਖ ਨੇ ‘ਜਵਾਨ’ ‘ਚ ਚੇਤਾਵਨੀ ਦਿੱਤੀ ਸੀ, ‘ਵੋਟ ਕਰੋ’ ਅਤੇ ਬਦਲਾਅ ਲਿਆਓ।

ਬਿਹਾਰ ਦੇ ਮੁੱਖ ਮੰਤਰੀ ਨੇ ਮੰਗਲਵਾਰ ਨੂੰ ਰਾਜ ਵਿਧਾਨ ਸਭਾ ‘ਚ ਜਨਸੰਖਿਆ ਨਿਯੰਤਰਣ ‘ਚ ਸਿੱਖਿਆ ਅਤੇ ਔਰਤਾਂ ਦੀ ਭੂਮਿਕਾ ਦੀ ਵਿਆਖਿਆ ਕਰਨ ਲਈ ਅਪਮਾਨਜਨਕ ਭਾਸ਼ਾ ਦੀ ਵਰਤੋਂ ਕੀਤੀ, ਜਿਸ ਨਾਲ ਇੱਕ ਵਿਵਾਦ ਖੜ੍ਹਾ ਹੋ ਗਿਆ। ਨਿਤੀਸ਼ ਕੁਮਾਰ ਬਿਹਾਰ ਵਿਧਾਨ ਸਭਾ ਦੇ ਸਰਦ ਰੁੱਤ ਸੈਸ਼ਨ ਦੌਰਾਨ ਬੋਲ ਰਹੇ ਸਨ। ਮੁੱਖ ਮੰਤਰੀ ਨੇ ਆਬਾਦੀ ਵਾਧੇ ਨੂੰ ਰੋਕਣ ਲਈ ਲੜਕੀਆਂ ਦੀ ਸਿੱਖਿਆ ਦੀ ਲੋੜ ‘ਤੇ ਜ਼ੋਰ ਦਿੰਦੇ ਹੋਏ ਗ਼ਲਤ ਟਿੱਪਣੀ ਕੀਤੀ ਸੀ। ਆਪਣੀ ਟਿੱਪਣੀ ‘ਤੇ ਹੰਗਾਮੇ ਨੂੰ ਦੇਖਦੇ ਹੋਏ ਨਿਤੀਸ਼ ਕੁਮਾਰ ਨੇ ਬੁੱਧਵਾਰ ਨੂੰ ਮੁਆਫੀ ਮੰਗੀ ਅਤੇ ਕਿਹਾ ਕਿ ਉਹ ਆਪਣੇ ਸ਼ਬਦ ਵਾਪਸ ਲੈ ਰਹੇ ਹਨ।

Add a Comment

Your email address will not be published. Required fields are marked *