ਲਾਈਵ ਸਟ੍ਰੀਮਿੰਗ ਦੌਰਾਨ ਰੇਡੀਓ ਜਰਨਲਿਸਟ ਦਾ ਗੋਲ਼ੀ ਮਾਰ ਕੇ ਕਤਲ

ਜਲੰਧਰ–ਫਿਲੀਪੀਨਜ਼ ’ਚ ਇਕ ਰੇਡੀਓ ਜਰਨਲਿਸਟ ਦਾ ਉਸ ਦੇ ਸਟੂਡੀਓ ਵਿਚ ਗੋਲ਼ੀ ਮਾਰ ਕੇ ਕਤਲ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਐਤਵਾਰ ਨੂੰ ਮਿਸਾਮਿਸ ਆਕਸੀਡੈਂਟਲ ਸੂਬੇ ਦੇ ਕੈਲਾਂਬਾ ਸ਼ਹਿਰ ਦਾ ਵਾਸੀ ਰੇਡੀਓ ਜਰਨਲਿਸਟ ਜੁਆਨ ਜੁਮਾਲੋਨ ਆਪਣੇ ਘਰ ਵਿਚ ਸੋਸ਼ਲ ਮੀਡੀਆ ’ਤੇ ਲਾਈਵ ਸਟ੍ਰੀਮਿੰਗ ਕਰ ਰਿਹਾ ਸੀ ਕਿ ਉਸ ਨੂੰ ਗੋਲ਼ੀ ਮਾਰ ਦਿੱਤੀ ਗਈ। ਗੋਲ਼ੀ ਉਸ ਦੇ ਬੁੱਲ੍ਹ ’ਤੇ ਲੱਗੀ, ਜੋ ਸਿਰ ਨੂੰ ਚੀਰਦੀ ਹੋਈ ਪਾਰ ਨਿਕਲ ਗਈ। ਜੁਆਨ ਜੁਮਾਲੋਨ ਜਾਨੀ ਵਾਕਰ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਸੀ। ਫਿਲੀਪੀਨਜ਼ ਦੇ ਰਾਸ਼ਟਰਪਤੀ ਫਰਡੀਨੇਂਡ ਮਾਰਕੋਸ ਜੂਨੀਅਰ ਨੇ ਇਸ ਕਤਲ ਦੀ ਨਿੰਦਿਆ ਕੀਤੀ ਹੈ। ਹਾਲਾਂਕਿ ਬਾਅਦ ’ਚ ਫੇਸਬੁੱਕ ’ਚੋਂ ਲਾਈਵ ਸਟ੍ਰੀਮਿੰਗ ਵੀਡੀਓ ਨੂੰ ਹਟਾ ਦਿੱਤਾ ਗਿਆ।

Add a Comment

Your email address will not be published. Required fields are marked *