ਕੈਨੇਡਾ: ਜਨਤਕ ਖੇਤਰ ਦੇ ਕਰਮਚਾਰੀ ਕਿਊਬਿਕ ‘ਚ 6 ਨਵੰਬਰ ਨੂੰ ਕਰਨਗੇ ਹੜਤਾਲ

ਕਈ ਯੂਨੀਅਨਾਂ ਦੇ ਇਕ ਸਮੂਹ ਨਾਲ ਜੁੜੇ ਕਾਮਨ ਫਰੰਟ ਆਫ ਯੂਨੀਅਨਜ਼ (ਦਿ ਫਰੰਟ ਕਮਿਊਨ) ਯੂਨੀਅਨਾਈਜ਼ਡ ਜਨਤਕ ਖੇਤਰ ਦੇ ਕਰਮਚਾਰੀ ਸੋਮਵਾਰ ਯਾਨੀ 6 ਨਵੰਬਰ, 2023 ਨੂੰ ਸਵੇਰ ਦੇ ਸਮੇਂ ਕੈਨੇਡਾ ਦੇ ਕਿਊਬਿਕ ਸੂਬੇ ਵਿੱਚ ਸਕੂਲਾਂ ਅਤੇ ਹਸਪਤਾਲਾਂ ਦੇ ਸਾਹਮਣੇ ਹੜਤਾਲ ਕਰਨਗੇ। ਵੱਖ-ਵੱਖ ਯੂਨੀਅਨਾਂ ਦੇ ਸਾਂਝੇ ਮੋਰਚੇ ਤੋਂ ਇਲਾਵਾ 420,000 ਤੋਂ ਵੱਧ ਲੋਕਾਂ ਦੀ ਇਸ ਹੜਤਾਲ ਵਿੱਚ ਸ਼ਾਮਲ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਇਸ ਹੜਤਾਲ ਦੌਰਾਨ ਜ਼ਰੂਰੀ ਸੇਵਾਵਾਂ ਦੇ ਨਿਯਮਾਂ ਕਾਰਨ ਸਿਹਤ ਸੇਵਾਵਾਂ 80 ਫ਼ੀਸਦੀ ਸਮਰੱਥਾ ਨਾਲ ਚੱਲਣਗੀਆਂ। 

ਦੱਸ ਦੇਈਏ ਕਿ ਯੂਨੀਅਨਾਈਜ਼ਡ ਜਨਤਕ ਖੇਤਰ ਦੇ ਉਕਤ ਕਰਮਚਾਰੀ ਸਰਕਾਰ ਵੱਲੋਂ ਤਨਖ਼ਾਹ ਦੀ ਪੇਸ਼ਕਸ਼ ਨੂੰ ਰੱਦ ਕਰਨ ਤੋਂ ਬਾਅਦ ਕੈਨੇਡਾ ਦੇ ਕਿਊਬਿਕ ਵਿੱਚ ਹੜਤਾਲ ਕਰ ਰਹੇ ਹਨ। ਇਸ ਦੌਰਾਨ ਕਰਮਚਾਰੀਆਂ ਵਲੋਂ ਬਿਹਤਰ ਤਨਖ਼ਾਹ ਅਤੇ ਕੰਮ ਦੀਆਂ ਸਥਿਤੀਆਂ ਵਿੱਚ ਸੁਧਾਰ ਦੀ ਮੰਗ ਕੀਤੀ ਜਾਵੇਗੀ। ਹਾਲਾਂਕਿ ਪ੍ਰਬੰਧਕਾਂ ਨੇ ਇਸ ਸਬੰਧ ਵਿੱਚ ਕਿਸੇ ਤਰ੍ਹਾਂ ਦਾ ਕੋਈ ਪ੍ਰਦਰਸ਼ਨ ਕਰਨ ਦਾ ਐਲਾਨ ਨਹੀਂ ਕੀਤਾ ਪਰ ਸੂਬੇ ਭਰ ਦੇ ਵੱਡੇ ਸ਼ਹਿਰਾਂ ਵਿੱਚ ਵਿਰੋਧ ਪ੍ਰਦਰਸ਼ਨ ਸੰਭਵ ਹਨ। ਸੰਭਾਵਤ ਤੌਰ ‘ਤੇ ਇਕੱਠੀਆਂ ਹੋਣ ਵਾਲੀਆਂ ਥਾਵਾਂ ਵਿੱਚ ਕਿਊਬਿਕ ਟ੍ਰੇਜ਼ਰੀ ਬੋਰਡ ਦੇ ਸਾਹਮਣੇ ਅਤੇ ਹੋਰ ਸਰਕਾਰੀ ਇਮਾਰਤਾਂ ਅਤੇ ਮੁੱਖ ਮਾਰਗ ਸ਼ਾਮਲ ਹਨ। 

ਯੂਨੀਅਨ ਆਗੂਆਂ ਨੇ ਕਿਹਾ ਹੈ ਕਿ ਉਹਨਾਂ ਵਲੋਂ ਕੀਤੀ ਜਾ ਰਹੀ ਹੜਤਾਲ ਲੇਬਰ ਐਕਸ਼ਨ ਸਿਹਤ ਅਤੇ ਸਮਾਜਿਕ ਸੇਵਾਵਾਂ, ਐਲੀਮੈਂਟਰੀ ਅਤੇ ਸੈਕੰਡਰੀ ਸਕੂਲਾਂ, ਸਕੂਲ ਬੱਸ ਸੇਵਾਵਾਂ ਅਤੇ ਜਨਤਕ ਫੰਡ ਵਾਲੇ ਕਾਲਜਾਂ ਵਿੱਚ ਵਿਘਨ ਪਾ ਸਕਦੀ ਹੈ। ਇਸ ਦੌਰਾਨ ਅਧਿਆਪਕ ਵੀ ਹੜਤਾਲ ਵਿੱਚ ਸ਼ਾਮਲ ਹੋਣਗੇ।

Add a Comment

Your email address will not be published. Required fields are marked *