‘ਡੰਕੀ’ ਨੂੰ ਲੈ ਕੇ ਰਾਜਕੁਮਾਰ ਹਿਰਾਨੀ ਤੇ ਸ਼ਾਹਰੁਖ ਖ਼ਾਨ ਨੇ ਦਿਲ ਖੋਲ੍ਹ ਕੇ ਕੀਤੀ ਗੱਲ

ਮੁੰਬਈ – ਸ਼ਾਹਰੁਖ ਖ਼ਾਨ ਦੇ ਜਨਮਦਿਨ ’ਤੇ ਪ੍ਰਸ਼ੰਸਕਾਂ ਨੂੰ ਸ਼ਾਨਦਾਰ ਸਰਪ੍ਰਾਈਜ਼ ਦਿੰਦਿਆਂ ਰਾਜਕੁਮਾਰ ਹਿਰਾਨੀ ਵਲੋਂ ਨਿਰਦੇਸ਼ਿਤ ਫ਼ਿਲਮ ‘ਡੰਕੀ’ ਦੇ ਨਿਰਮਾਤਾਵਾਂ ਨੇ ‘ਡੰਕੀ’ ਡ੍ਰਾਪ 1 ਨਾਂ ਦੀ ਇਕ ਵੀਡੀਓ ਯੂਨਿਟ ਜਾਰੀ ਕੀਤੀ। ਪ੍ਰਸ਼ੰਸਕ ‘ਡੰਕੀ’ ਦੀ ਸਵੀਟ ਲਵਿੰਗ ਤੇ ਪਿਆਰੀ ਦੁਨੀਆ ’ਚ ਗੁਆਚ ਗਏ। ਇਸ ਖ਼ਾਸ ਮੌਕੇ ’ਤੇ ਕਿੰਗ ਖ਼ਾਨ ਦੇ ਪ੍ਰਸ਼ੰਸਕਾਂ ਲਈ ਮੁੰਬਈ ’ਚ ਇਕ ਫੈਨ ਈਵੈਂਟ ਦਾ ਆਯੋਜਨ ਕੀਤਾ ਗਿਆ, ਜਿਸ ’ਚ ਐੱਸ. ਆਰ. ਕੇ. ਫ਼ਿਲਮ ਦੇ ਨਿਰਦੇਸ਼ਕ ਰਾਜਕੁਮਾਰ ਹਿਰਾਨੀ, ਲੇਖਕ ਅਭਿਜਾਤ ਜੋਸ਼ੀ ਤੇ ਪ੍ਰਸ਼ੰਸਕਾਂ ਦੀ ਭਾਰੀ ਭੀੜ ਮੌਜੂਦ ਸੀ। ਫੈਨ ਇਵੈਂਟ ਹੋਰ ਵੀ ਖ਼ਾਸ ਹੋ ਗਿਆ, ਜਦੋਂ ਨਿਰਦੇਸ਼ਕ ਰਾਜਕੁਮਾਰ ਹਿਰਾਨੀ ਤੇ ਸ਼ਾਹਰੁਖ ਖ਼ਾਨ ਨੇ ਫ਼ਿਲਮ ਨਾਲ ਜੁੜੇ ਕਈ ਵੇਰਵਿਆਂ ਦਾ ਖ਼ੁਲਾਸਾ ਕੀਤਾ।

‘ਡੰਕੀ’ ਤੇ ਐੱਸ. ਆਰ. ਕੇ. ’ਤੇ ਰਾਜੂ ਹਿਰਾਨੀ ਪ੍ਰਸ਼ੰਸਕਾਂ ਦਾ ਪਿਆਰ ਦੇਖ ਕੇ ਹੈਰਾਨ ਰਹਿ ਗਏ। ਉਨ੍ਹਾਂ ਨੇ ਫੈਨ ਮੀਟ ’ਚ ਕਿਹਾ, ‘‘ਇੰਨਾ ਪਿਆਰ ਦੇਖ ਕੇ ਦਿਲ ਖ਼ੁਸ਼ ਹੁੰਦਾ ਹੈ।’’

ਪ੍ਰਸ਼ੰਸਕਾਂ ਨਾਲ ਭਰੀ ਜਗ੍ਹਾ ਨੂੰ ਦੇਖ ਕੇ ਉਸ ਨੇ ਮਜ਼ਾਕ ਕੀਤਾ, ‘‘ਇਹ ਤਾਂ ਵੈਸੇ ਹੀ ਇਕ ਹਾਊਸਫੁੱਲ ਲੱਗ ਰਿਹਾ ਹੈ।’’ ਸ਼ਾਹਰੁਖ ਖ਼ਾਨ ਨੇ ਕਿਹਾ, ‘‘ਜਦੋਂ ਰਾਜੂ ਨੇ ‘ਡੰਕੀ’ ਦੀ ਕਹਾਣੀ ਸੁਣਾਈ ਤਾਂ ਮੈਂ ਉਨ੍ਹਾਂ ਨੂੰ ਕੋਵਿਡ-19 ’ਚ ਫੜ ਲਿਆ ਤੇ ਕਿਹਾ ਕਿ ਇਸ ਵਾਰ ਉਹ ਨਹੀਂ ਬਚਣਗੇ।’’ ‘ਡੰਕੀ’ ਦਸੰਬਰ 2023 ’ਚ ਰਿਲੀਜ਼ ਹੋਣ ਵਾਲੀ ਹੈ।

Add a Comment

Your email address will not be published. Required fields are marked *