ਸੀਤਾਰਮਨ ਨੇ ਤ੍ਰਿੰਕੋਮਾਲੀ ’ਚ SBI ਦੀ ਬ੍ਰਾਂਚ ਦਾ ਕੀਤਾ ਉਦਘਾਟਨ

ਕੋਲੰਬੋ – ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਦੇ ਪੂਰਬੀ ਬੰਦਰਗਾਹ ਸ਼ਹਿਰ ਤ੍ਰਿੰਕੋਮਾਲੀ ਦਾ ਦੌਰਾ ਕੀਤਾ ਅਤੇ ਉੱਥੇ ਉਨ੍ਹਾਂ ਨੇ ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਦੀ ਇਕ ਬ੍ਰਾਂਚ ਦਾ ਉਦਘਾਟਨ ਕੀਤਾ। ਸੀਤਾਰਾਮਨ ਨੇ ਅੰਤਰਰਾਸ਼ਟਰੀ ਵਪਾਰ ਵਿਚ ਕਾਰਪੋਰੇਟ ਜਗਤ ਨੂੰ ਸਮਰਥਨ ਦੇਣ ਵਿਚ ਐੱਸ. ਬੀ. ਆਈ. ਦੀ ਭੂਮਿਕਾ ਦੀ ਸ਼ਲਾਘਾ ਵੀ ਕੀਤੀ। ਸੀਤਾਰਾਮਨ ਸ਼੍ਰੀਲੰਕਾ ਦੀ ਤਿੰਨ ਦਿਨਾਂ ਯਾਤਰਾ ’ਤੇ ਹਨ।

ਤ੍ਰਿੰਕੋਮਾਲੀ ਵਿਚ ਭਾਰਤੀ ਸਟੇਟ ਬੈਂਕ ਦੀ ਇਕ ਬ੍ਰਾਂਚ ਖੋਲ੍ਹਣ ਤੋਂ ਪਹਿਲਾਂ ਮਲਟੀ-ਐਥਨਿਕ ਸ਼ਹਿਰ ’ਚ ਮੁੱਖ ਹਿੰਦੂ ਮੰਦਰ ਵਿਚ ਜਾ ਕੇ ਸ਼ਰਧਾਂਜਲੀ ਭੇਟ ਕਰ ਕੇ ਉਨ੍ਹਾਂ ਨੇ ਆਪਣੇ ਦਿਨ ਦੀ ਸ਼ੁਰੂਆਤ ਕੀਤੀ। ਉਦਘਾਟਨ ਸਮਾਰੋਹ ਵਿਚ ਪੂਰਬੀ ਸੂਬੇ ਦੇ ਗਵਰਨਰ ਸੇਂਥਿਲ ਤੋਂਡਾਮਨ, ਸ਼੍ਰੀਲੰਕਾ ਵਿਚ ਭਾਰਤੀ ਹਾਈ ਕਮਿਸ਼ਨ ਗੋਪਾਲ ਬਾਗਲੇ ਅਤੇ ਐੱਸ. ਬੀ. ਆਈ. ਦੇ ਮੁਖੀ ਦਿਨੇਸ਼ ਖਾਰਾ ਹਾਜ਼ਰ ਰਹੇ।

ਬ੍ਰਾਂਚ ਦਾ ਉਦਘਾਟਨ ਕਰਨ ਤੋਂ ਬਾਅਦ ਸੀਤਾਰਾਮਨ ਨੇ ਐੱਸ. ਬੀ. ਆਈ. ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਆਪਣੀ 159 ਸਾਲਾਂ ਦੀ ਅਹਿਮ ਹਾਜ਼ਰੀ ਦੇ ਨਾਲ ਇਹ ਸ਼੍ਰੀਲੰਕਾ ਦਾ ਸਭ ਤੋਂ ਪੁਰਾਣਾ ਬੈਂਕ ਹੈ ਅਤੇ ਦੇਸ਼ ਅਤੇ ਵਿਦੇਸ਼ ’ਚ ਆਪਣਾ ਕਾਰੋਬਾਰ ਵਧਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸ਼੍ਰੀਲੰਕਾ ਦੇ ਆਰਥਿਕ ਸੰਕਟ ਦੌਰਾਨ ਇੱਥੇ ਐੱਸ. ਬੀ. ਆਈ. ਦੀ ਹਾਜ਼ਰੀ ਨੇ ਭਾਰਤ ਵਲੋਂ ਸ਼੍ਰੀਲੰਕਾ ਨੂੰ ਇਕ ਅਰਬ ਅਮਰੀਕੀ ਡਾਲਰ ਦੀ ਕਰਜ਼ਾ ਸਹੂਲਤ ਦੇ ਸੁਚਾਰੂ ਵਿਸਤਾਰ ਦਾ ਰਾਹ ਪੱਧਰਾ ਕੀਤਾ। ਸੀਤਾਰਾਮਨ ਨੇ ਬਾਅਦ ਵਿਚ ਬੰਦਰਗਾਹ ਸ਼ਹਿਰ ਵਿਚ ਲੰਕਾ ਇੰਡੀਅਨ ਕੰਪਨੀ ਕੰਪਲੈਕਸ ਦਾ ਦੌਰਾ ਵੀ ਕੀਤਾ।

Add a Comment

Your email address will not be published. Required fields are marked *