ਨਿਊਜੀਲੈਂਡ ਵਾਸੀਆਂ ਨੂੰ ਮਿਲੇਗੀ ਇੱਕ ਸਥਿਰ ਤੇ ਮਜਬੂਤ ਸਰਕਾਰ – ਕ੍ਰਿਸਟੋਫਰ ਲਕਸਨ

ਆਕਲੈਂਡ – ਨੈਸ਼ਨਲ ਪਾਰਟੀ ਪ੍ਰਧਾਨ ਕ੍ਰਿਸਟੋਫਰ ਲਕਸਨ ਨੇ ਨਵੀਂ ਸਰਕਾਰ ਬਨਾਉਣ ਲਈ ਐਕਟ ਪਾਰਟੀ ਨਾਲ ਰੱਲ ਕੇ ਵਿਨਸਟਨ ਪੀਟਰਜ਼ ਨਾਲ ਗੱਲਬਾਤ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਹੈ ਕਿ ਨਿਊਜੀਲੈਂਡ ਵਾਸੀਆਂ ਨੂੰ ਇੱਕ ਸਥਿਰ ਸਰਕਾਰ ਦੇਣ ਲਈ ਉਨ੍ਹਾਂ ਵਲੋਂ ਇਹ ਪਹਿਲਕਦਮੀ ਸ਼ੁਰੂ ਕੀਤੀ ਗਈ ਹੈ। ਇਹ ਫੈਸਲਾ ਉਨ੍ਹਾਂ ਵਲੋਂ ਅੱਜ ਸਪੈਸ਼ਲ ਵੋਟਾਂ ਦੀ ਗਿਣਤੀ ਦੇ ਆਏ ਨਤੀਜੇ ਤੋਂ ਬਾਅਦ ਲਿਆ ਗਿਆ ਹੈ। ਵਿਨਸਟਨ ਪੀਟਰਜ਼ ਅਤੇ ਡੇਵਿਡ ਸੀਮੋਰ ਨਾਲ ਵੱਖੋ-ਵੱਖ ਮੁੱਦਿਆਂ ਤੇ ਸਹਿਮਤੀ ਬਨਾਉਣ ਤੋਂ ਬਾਅਦ ਸਰਕਾਰ ਬਨਾਉਣ ਲਈ ਇੱਕਜੁੱਟ ਹੋਣ ਨੂੰ ਕਿੰਨਾ ਸਮਾਂ ਲੱਗੇਗਾ, ਇਸ ਲਈ ਉਨ੍ਹਾਂ ਕੁਝ ਵੀ ਨਹੀਂ ਕਿਹਾ ਹੈ, ਪਰ ਉਨ੍ਹਾਂ ਨਿਊਜੀਲੈਂਡ ਵਾਸੀਆਂ ਨੂੰ ਇੱਕ ਸਥਿਰ ਤੇ ਮਜਬੂਤ ਸਰਕਾਰ ਦੇਣ ਦਾ ਵਾਅਦਾ ਕੀਤਾ ਹੈ।

Add a Comment

Your email address will not be published. Required fields are marked *