ਅਡਾਨੀ ਗਰੁੱਪ ਨੇ ਖਰੀਦੀ ਕੁਇੰਟਲੀਅਨ ਬਿਜ਼ਨਸ ਮੀਡੀਆ ‘ਚ 51 ਫ਼ੀਸਦੀ ਹਿੱਸੇਦਾਰੀ

ਨਵੀਂ ਦਿੱਲੀ – ਉਦਯੋਗਪਤੀ ਗੌਤਮ ਅਡਾਨੀ ਦੇ ਸਮੂਹ ਨੇ ਕੁਇੰਟਲੀਅਨ ਬਿਜ਼ਨਸ ਮੀਡੀਆ ਪ੍ਰਾਈਵੇਟ ਲਿਮਟਿਡ ਵਿੱਚ ਬਾਕੀ ਬਚੀ 51 ਫ਼ੀਸਦੀ ਹਿੱਸੇਦਾਰੀ ਵੀ ਹਾਸਲ ਕਰ ਲਈ ਹੈ। ਹਾਲਾਂਕਿ, ਕੰਪਨੀ ਵਲੋਂ ਕਿਸੇ ਤਰ੍ਹਾਂ ਦੇ ਲੈਣ-ਦੇਣ ਦੇ ਵਿੱਤੀ ਵੇਰਵਿਆਂ ਦਾ ਖੁਲਾਸਾ ਨਹੀਂ ਕੀਤਾ ਗਿਆ। ਅਡਾਨੀ ਐਂਟਰਪ੍ਰਾਈਜਿਜ਼ ਲਿਮਿਟੇਡ ਨੇ ਸ਼ੇਅਰ ਬਾਜ਼ਾਰ ਨੂੰ ਦਿੱਤੀ ਜਾਣਕਾਰੀ ਵਿੱਚ ਦੱਸਿਆ ਕਿ ਉਸਦੀ ਸਹਾਇਕ ਕੰਪਨੀ ਏਐੱਮਜੀ ਮੀਡੀਆ ਨੈਟਵਰਕਸ ਲਿਮਿਟੇਡ ਨੇ ਕਿਊਬੀਐੱਮਐੱਲ ਵਿੱਚ ਬਾਕੀ ਬਚੀ 51 ਫ਼ੀਸਦੀ ਹਿੱਸੇਦਾਰੀ ਹਾਸਲ ਕਰਨ ਲਈ ਇੱਕ ਸ਼ੇਅਰ ਖਰੀਦ ਸਮਝੌਤਾ ਪੂਰਾ ਕਰ ਲਿਆ ਹੈ। QBML ਵਪਾਰ ਅਤੇ ਵਿੱਤ ਨਿਊਜ਼ ਡਿਜੀਟਲ ਮੀਡੀਆ ਪਲੇਟਫਾਰਮ BQ ਪ੍ਰਾਈਮ ਦਾ ਸੰਚਾਲਨ ਕਰਦਾ ਹੈ। 

ਦੱਸ ਦੇਈਏ ਕਿ AMG ਮੀਡੀਆ ਨੇ ਪਹਿਲਾਂ ਕੁਇੰਟਲੀਅਨ ਬਿਜ਼ਨਸ ਮੀਡੀਆ ਲਿਮਟਿਡ (QBML) ਵਿੱਚ 47.84 ਕਰੋੜ ਰੁਪਏ ਵਿੱਚ 49 ਫ਼ੀਸਦੀ ਹਿੱਸੇਦਾਰੀ ਖਰੀਦੀ ਸੀ। BQ ਪ੍ਰਾਈਮ ਨੂੰ ਪਹਿਲਾਂ ਬਲੂਮਬਰਗ ਕੁਇੰਟ ਵਜੋਂ ਜਾਣਿਆ ਜਾਂਦਾ ਸੀ, ਜੋ ਕਿ ਯੂ.ਐੱਸ.-ਅਧਾਰਤ ਵਿੱਤੀ ਸਮਾਚਾਰ ਏਜੰਸੀ ਬਲੂਮਬਰਗ ਮੀਡੀਆ ਅਤੇ ਰਾਘਵ ਬਹਿਲ ਦੇ ਕੁਇੰਟਿਲੀਅਨ ਮੀਡੀਆ ਵਿਚਕਾਰ ਇੱਕ ਸਾਬਕਾ ਸੰਯੁਕਤ ਉੱਦਮ ਸੀ। ਬਲੂਮਬਰਗ ਪਿਛਲੇ ਸਾਲ ਮਾਰਚ ਵਿੱਚ ਇਸ ਸਮਝੌਤੇ ਤੋਂ ਬਾਹਰ ਹੋ ਗਿਆ ਸੀ।

Add a Comment

Your email address will not be published. Required fields are marked *