ਅਮਰੀਕੀ ਸਮੇਂ ‘ਚ 5 ਨਵੰਬਰ ਨੂੰ ਘੜੀਆਂ ਦਾ ਸਮਾਂ 1 ਘੰਟਾ ਹੋਵੇਗਾ ਪਿੱਛੇ
November 3, 2023
ਨਿਊਯਾਰਕ – ਅਮਰੀਕਾ ਵਿੱਚ ਸਾਲ ਵਿੱਚ ਦੋ ਵਾਰੀ ਸਮੇਂ ਵਿੱਚ ਤਬਦੀਲੀ ਹੁੰਦੀ ਹੈ। ਹੁਣ ਅਮਰੀਕੀ ਸਮੇਂ ‘ਚ 5:00 ਨਵੰਬਰ (ਐਤਵਾਰ) ਨੂੰ ਤਬਦੀਲੀ ਹੋਣ ਜਾ ਰਹੀ ਹੈ। ਇਸ ਦੌਰਾਨ ਘੜੀਆਂ ਦਾ ਸਮਾਂ ਇਕ ਘੰਟਾ ਪਿੱਛੇ ਹੋ ਜਾਵੇਗਾ। ਇਹ ਸਮਾਂ 4:00 ਅਤੇ 5:00 ਨਵੰਬਰ ਦੀ ਵਿਚਕਾਰਲੀ ਰਾਤ ਨੂੰ 2 ਵਜੇ ਬਦਲੇਗਾ।
ਅਮਰੀਕਾ ਵਿੱਚ ਸਾਲ ਵਿੱਚ ਸਮੇਂ ਵਿੱਚ ਤਬਦੀਲੀ ਕਰਨੀ ਪੈਂਦੀ ਹੈ। ਜਿਸ ਤਰ੍ਹਾਂ ਹਰ ਸਾਲ ਮਾਰਚ ਮਹੀਨੇ ਦੇ ਦੂਜੇ ਐਤਵਾਰ ਅਤੇ ਨਵੰਬਰ ਦੇ ਪਹਿਲੇ ਐਤਵਾਰ ਸਮੇਂ ‘ਚ ਤਬਦੀਲੀ ਕਰਨੀ ਪੈਂਦੀ ਹੈ। ਹੁਣ 5 ਨਵੰਬਰ ਦਿਨ ਐਤਵਾਰ ਨੂੰ ਅਮਰੀਕਾ ਦੇ ਸਮੇਂ ‘ਚ ਇਹ ਤਬਦੀਲੀ ਹੋਵੇਗੀ ਅਤੇ ਇਹ ਸਮਾਂ 10 ਮਾਰਚ, ਨਵੇਂ ਸਾਲ 2024 ਤੱਕ ਲਾਗੂ ਰਹੇਗਾ।

