ਵਨਡੇ ਰੈਂਕਿੰਗ ‘ਚ ਨੰਬਰ 1 ਬਣੇ ਸ਼ਾਹੀਨ ਅਫਰੀਦੀ

ਨਵੀਂ ਦਿੱਲੀ— ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਸ਼ਾਹੀਨ ਸ਼ਾਹ ਅਫਰੀਦੀ ਆਈ. ਸੀ. ਸੀ. ਦੀ ਤਾਜ਼ਾ ਰੈਂਕਿੰਗ ਮੁਤਾਬਕ ਫਾਰਮੈਟ ‘ਚ 7 ਸਥਾਨ ਦੇ ਫਾਇਦੇ ਨਾਲ ਨੰਬਰ 1 ਵਨਡੇ ਗੇਂਦਬਾਜ਼ ਬਣ ਗਏ ਹਨ। ਰੈਂਕਿੰਗ ਬੁੱਧਵਾਰ ਨੂੰ ਜਾਰੀ ਕੀਤੀ ਗਈ। ਅਫਰੀਦੀ ਨੇ ਆਪਣੇ ਕਰੀਅਰ ‘ਚ ਪਹਿਲੀ ਵਾਰ ਆਸਟ੍ਰੇਲੀਆ ਦੇ ਤੇਜ਼ ਗੇਂਦਬਾਜ਼ ਜੋਸ਼ ਹੇਜ਼ਲਵੁੱਡ ਨੂੰ ਪਛਾੜ ਕੇ ਚੋਟੀ ਦਾ ਸਥਾਨ ਹਾਸਲ ਕੀਤਾ ਹੈ।

ਭਾਰਤ ਦੇ ਮੁਹੰਮਦ ਸਿਰਾਜ (ਤੀਜੇ) ਅਤੇ ਦੱਖਣੀ ਅਫਰੀਕਾ ਦੇ ਕੇਸ਼ਵ ਮਹਾਰਾਜ (ਚੌਥੇ) ਨੂੰ ਇਕ-ਇਕ ਸਥਾਨ ਦਾ ਨੁਕਸਾਨ ਹੋਇਆ ਹੈ, ਜਦਕਿ ਭਾਰਤ ਦੇ ਕੁਲਦੀਪ ਯਾਦਵ (ਸੱਤਵੇਂ) ਅਤੇ ਬੰਗਲਾਦੇਸ਼ ਦੇ ਮੁਜੀਬ ਉਰ ਰਹਿਮਾਨ (ਅੱਠਵੇਂ) ਦੋਨਾਂ ਦੀ ਸਪਿਨ ਜੋੜੀ 10 ਵਿਚ ਦੋ ਸਥਾਨਾਂ ਦੇ ਫਾਇਦੇ ਨਾਲ ਹੈ। ਅਫਰੀਦੀ ਵਰਤਮਾਨ ਵਿੱਚ ਐਡਮ ਜ਼ੈਂਪਾ ਦੇ ਨਾਲ ਸਾਂਝੇ ਤੌਰ ‘ਤੇ ਸਭ ਤੋਂ ਵੱਧ ਵਿਕਟ ਲੈਣ ਵਾਲੇ ਗੇਂਦਬਾਜ਼ ਹਨ, ਜਿਨ੍ਹਾਂ ਦੋਵਾਂ ਨੇ 16 ਵਿਕਟਾਂ ਲਈਆਂ ਹਨ।

ਬੰਗਲਾਦੇਸ਼ ਵਿਰੁੱਧ 21 ਦੌੜਾਂ ਦੇ ਕੇ 3 ਵਿਕਟਾਂ ਦੇ ਉਸ ਦੇ ਪ੍ਰਦਰਸ਼ਨ ਨੇ ਉਸ ਨੂੰ 51 ਪਾਰੀਆਂ ਵਿੱਚ 100 ਵਨਡੇ ਵਿਕਟਾਂ ਦੇ ਇਤਿਹਾਸਕ ਅੰਕੜੇ ਤੱਕ ਪਹੁੰਚਾਇਆ, ਜਿਸ ਨਾਲ ਉਹ ਇਸ ਮੁਕਾਮ ਤੱਕ ਪਹੁੰਚਣ ਵਾਲਾ ਤੀਜਾ ਸਭ ਤੋਂ ਤੇਜ਼ ਗੇਂਦਬਾਜ਼ ਬਣ ਗਿਆ। ਉਸ ਨੇ ਮਿਸ਼ੇਲ ਸਟਾਰਕ ਦਾ ਰਿਕਾਰਡ ਤੋੜ ਦਿੱਤਾ ਜਿਸ ਨੇ 53 ਮੈਚਾਂ ਵਿੱਚ 100 ਵਿਕਟਾਂ ਲਈਆਂ ਸਨ। ਮੁਹੰਮਦ ਸ਼ਮੀ ਭਾਰਤ ਲਈ 56 ਵਨਡੇ ਮੈਚਾਂ ‘ਚ ਸਭ ਤੋਂ ਤੇਜ਼ 100 ਵਿਕਟਾਂ ਲੈਣ ਵਾਲੇ ਖਿਡਾਰੀ ਹਨ।

Add a Comment

Your email address will not be published. Required fields are marked *