ਵਿਵਾਦਾਂ ‘ਚ ਘਿਰਿਆ ਹੈਲੀਕਾਪਟਰ ਰਾਹੀਂ ਸ੍ਰੀ ਦਰਬਾਰ ਸਾਹਿਬ ’ਤੇ ਫੁੱਲਾਂ ਦੀ ਵਰਖਾ ਕਰਨ ਵਾਲਾ ਪਰਿਵਾਰ

ਅੰਮ੍ਰਿਤਸਰ : ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਪਿਛਲੇ ਦਿਨੀ ਕੱਢੇ ਗਏ ਨਗਰ ਕੀਰਤਨ ਦੌਰਾਨ ਹਿਮਾਚਲ ਦੇ ਵਸਨੀਕ ਸ਼ਰਧਾਲੂ ਪਰਿਵਾਰ ਵੱਲੋਂ ਹੈਲੀਕਾਪਟਰ ਰਾਹੀਂ ਸ੍ਰੀ ਦਰਬਾਰ ਸਾਹਿਬ ’ਤੇ ਫੁੱਲਾਂ ਦੀ ਵਰਖਾ ਕਰਵਾਉਣ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਕਾਫੀ ਜਿਆਦਾ ਵਾਇਰਲ ਹੋ ਰਹੀ ਹੈ। ਜਿਸ ਨੂੰ ਲੈ ਕੇ ਸ਼ਰਧਾਲੂਆਂ ਤੇ ਹੋਰਨਾਂ ਵੱਲੋਂ ਕਈ ਤਰ੍ਹਾਂ ਦੇ ਸਵਾਲ ਵੀ ਕੀਤੇ ਜਾ ਰਹੇ ਹਨ ਪਰ ਹੁਣ ਇਸ ਮਾਮਲੇ ‘ਚ ਸਿੱਖੀ ਮਰਿਆਦਾ ਨੂੰ ਲੈ ਕੇ ਸ਼ੋਸ਼ਲ ਮੀਡੀਆ ’ਤੇ ਵੀਡੀਓ ਵਾਇਰਲ ਹੋ ਰਹੀ ਹੈ। ਜਿਸ ਨੂੰ ਲੈ ਕੇ ਨਵਾਂ ਵਿਵਾਦ ਛਿੜ ਗਿਆ ਹੈ। ਫੁੱਲਾਂ ਦੀ ਸੇਵਾ ਕਰਨ ਵਾਲੇ ਹਿਮਾਚਲ ਦੇ ਪਰਿਵਾਰਕ ਮੈਂਬਰ ਫੁੱਲਾਂ ਦੀ ਵਰਖਾ ਕਰਦੇ ਸਮੇਂ ਨੰਗੇ ਸਿਰ ਹੈਲੀਕਾਪਟਰ ਵਿਚ ਬੈਠੇ ਦਿਖਾਈ ਦੇ ਰਹੇ ਹਨ। ਹੈਲੀਕਾਪਟਰ ਵਿਚ ਬੈਠੇ ਪਾਇਲਟ, ਸਹਾਇਕ ਤੇ ਹੋਰ ਮਹਿਲਾਵਾਂ ਵੱਲੋਂ ਨੰਗੇ ਸਿਰ ਹੀ ਫੁੱਲਾਂ ਦੀ ਵਰਖ਼ਾ ਕੀਤੀ ਜਾ ਰਹੀ ਹੈ।

ਇੱਥੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਨੰਗੇ ਸਿਰ ਹੋਣ ਦੇ ਨਾਲ ਨਾਲ ਹੈਲੀਕਾਪਟਰ ਚਲਾਉਣ ਵਾਲਾ ਪਾਇਲਟ ਅਤੇ ਉਸ ਦਾ ਸਹਾਇਕ ਜਿਸਨੇ ਆਪਣੇ ਪੈਰਾਂ ਵਿਚ ਬੂਟ ਵੀ ਪਾਏ ਹੋਏ ਹਨ ਇਸ ਸਬੰਧੀ ਵੀ ਤਰ੍ਹਾਂ ਤਰ੍ਹਾਂ ਦੇ ਕਿਆਸ ਲਗਾਏ ਜਾ ਰਹੇ ਹਨ। ਇਹ ਪਹਿਲੀ ਵਾਰ ਹੋਇਆ ਹੈ ਕਿ ਹੈਲੀਕਾਪਟਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਉਪਰੋਂ ਕਈ ਵਾਰ ਲੰਗਿਆ ਹੋਵੇ ਅਤੇ ਇਸ ਵਿਚ ਸਵਾਰ ਨੰਗੇ ਸਿਰ ਬੈਠ ਕੇ ਗੁਰੂ ਸਾਹਿਬ, ਸੱਚਖੰਡ ਅਤੇ ਸੰਗਤਾਂ ਉਪਰ ਇਸ ਤਰਾਂ ਨਾਲ ਸੇਵਾ ਕੀਤੀ ਹੋਵੇ। ਇਸ ਸਬੰਧ ਵਿਚ ਜਦੋਂ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਧੰਗੇੜਾ ਨਾਲ ਗੱਲ ਕਰਨ ਸਬੰਧੀ ਉਨਾਂ ਨੂੰ ਬਾਰ ਬਾਰ ਫੋਨ ਕੀਤਾ ਗਿਆ ਪਰ ਕਿਸੇ ਰੁਝੇਵੇਂ ਕਾਰਨ ਉਨ੍ਹਾਂ ਨੇ ਆਪਣਾ ਫੋਨ ਨਹੀਂ ਚੁੱਕਿਆ । 

Add a Comment

Your email address will not be published. Required fields are marked *