ਪੁਲਾੜ ਸਟੇਸ਼ਨ ’ਤੇ 6 ਮਹੀਨੇ ਬਿਤਾਉਣ ਬਾਅਦ ਧਰਤੀ ’ਤੇ ਪਰਤੇ 3 ਚੀਨੀ ਪੁਲਾੜ ਯਾਤਰੀ

ਤਾਈਪੇ  – ਚੀਨ ਦੇ 3 ਪੁਲਾੜ ਯਾਤਰੀ 6 ਮਹੀਨੇ ਆਪਣੇ ਦੇਸ਼ ਦੇ ਪੁਲਾੜ ਸਟੇਸ਼ਨ ’ਤੇ ਬਿਤਾਉਣ ਤੋਂ ਬਾਅਦ ਮੰਗਲਵਾਰ ਸਵੇਰੇ ਧਰਤੀ ’ਤੇ ਪਰਤ ਆਏ। ਸਰਕਾਰੀ ਨਿਊਜ਼ ਏਜੰਸੀ ‘ਸਿਨਹੂਆ’ ਨੇ ਕਿਹਾ ਕਿ ਜਿੰਗ ਹਾਈਪੇਂਗ, ਝੂ ਯਾਂਗਜ਼ੂ ਅਤੇ ਗੁਈ ਹਾਈਚਾਓ ਗੋਬੀ ਰੇਗਿਸਤਾਨ ਦੇ ਕਿਨਾਰੇ ਜਿਉਕੁਆਨ ਸੈਟੇਲਾਈਟ ਲਾਂਚ ਸੈਂਟਰ ਦੇ ਨੇੜੇ ‘ਰਿਟਰਨ ਕੈਪਸੂਲ’ ਚੋਂ ਬਾਹਰ ਆਏ। ਤਿੰਨਾਂ ਦੀ ਸਿਹਤ ਠੀਕ ਹੈ। ਪੁਲਾੜ ਸਟੇਸ਼ਨ ਦੀ ਨਵੀਂ 3 ਮੈਂਬਰੀ ਚਾਲਕ ਟੀਮ ਪਿਛਲੇ ਹਫਤੇ ਤਿਆਂਗੋਂਗ ਸਟੇਸ਼ਨ ’ਤੇ ਪਹੁੰਚੀ ਸੀ। ਇਹ ਨਵੀਂ ਟੀਮ ਮੈਡੀਕਲ ਅਤੇ ਵਿਗਿਆਨਕ ਤਜ਼ਰਬੇ ਕਰਨ ਦੇ ਨਾਲ-ਨਾਲ ਉਪਕਰਨਾਂ ਦੀ ਸਾਂਭ-ਸੰਭਾਲ ਕਰੇਗੀ।

Add a Comment

Your email address will not be published. Required fields are marked *