ਕੈਨੇਡਾ ‘ਚ 6 ਭਾਰਤੀ ਔਰਤਾਂ ਨੂੰ ਮਿਲਿਆ Most Powerful Women ਦਾ ਸਨਮਾਨ

ਕੈਨੇਡਾ ਵਿਚ ਭਾਰਤੀ ਮੂਲ ਦੀਆਂ 6 ਔਰਤਾਂ ਦਾ ਨਾਮ ਮੋਸਟ ਪਾਵਰਫੁੱਲ ਵੁਮੈਨ 2023 ਦੀ ਸੂਚੀ ਵਿਚ ਦਰਜ ਹੋਇਆ ਹੈ। ਅਸਲ ਵਿਚ ਕੈਨੇਡਾ ਵਿਚ ਆਪੋ-ਆਪਣੇ ਖੇਤਰਾਂ ਵਿਚ ਸਫਲ ਔਰਤਾਂ ਨੂੰ ਉਤਸ਼ਾਹਿਤ ਕਰਨ ਵਾਲੀ ਸੰਸਥਾ ‘ਵੂਮੈਨਜ਼ ਐਗਜ਼ੀਕਿਊਟਿਵ ਨੈੱਟਵਰਕ’ ਵੱਲੋਂ ਸਾਲ 2023 ਲਈ ਕੈਨੇਡਾ ਵਿਚ ਮੋਸਟ ਪਾਵਰਫੁੱਲ ਵੁਮੈਨ ਟੌਪ-100 ਦੇ ਸਨਮਾਨ ਲਈ ਨਾਵਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਵੱਕਾਰੀ ਸਨਮਾਨ ਲਈ 6 ਭਾਰਤੀ ਔਰਤਾਂ ਪ੍ਰੋਫੈਸਰ ਪੂਨਮ ਪੁਰੀ, ਮਨਿੰਦਰ ਧਾਲੀਵਾਲ, ਨੇਹਾ ਖੰਡੇਵਾਲ, ਅਮੀ ਸ਼ਾਹ, ਸੋਨਾ ਮਹਿਤਾ ਤੇ ਅਨੀਤਾ ਅਗਰਵਾਲ ਵੀ ਚੁਣੀਆਂ ਗਈਆਂ ਹਨ। 

ਸੰਸਥਾ ਵੱਲੋਂ ਇਹ ਸਨਮਾਨ ਹਰ ਸਾਲ ਉਹਨਾਂ 100 ਔਰਤਾਂ ਨੂੰ ਦਿੱਤਾ ਜਾਂਦਾ ਹੈ, ਜਿਹਨਾਂ ਨੇ ਸਮਾਜ ਸੇਵਾ ਦੇ ਖੇਤਰ ਵਿਚ ਅਹਿਮ ਯੋਗਦਾਨ ਪਾਇਆ ਹੋਵੇ। ਇੱਥੇ ਦੱਸ ਦਈਏ ਕਿ ਪ੍ਰੋਫੈਸਰ ਪੂਨਮ ਪੁਰੀ ਯੌਰਕ ਯੂਨੀਵਰਸਿਟੀ ਵਿਚ ਲਾਅ ਦੀ ਪ੍ਰੋਫੈਸਰ ਹੈ। ਮਨਿੰਦਰ ਧਾਲੀਵਾਲ ਸਟਾਰਅੱਪ ਸਟੂਡੀਓ ਐਕਸੀਲੇਟਰ ਤੇ ਵੈਂਚਰ ਫੰਡ ਦੀ ਮੇਨੇਜਿੰਗ ਪਾਰਟਨਰ ਹੈ। ਅਨੀਤਾ ਅਗਰਵਾਲ ਬੈਸਟ ਬਾਰਗਿੰਨਜ਼ ਜਿਊਲਰੀ 4 ਐਵਰ ਦੀ ਸੀ.ਈ.ਓ. ਹੈ। ਅਮੀ ਸ਼ਾਹ ਪੀਕਾਪੱਕ ਸੰਸਥਾ ਦੀ ਸਹਿ ਸੰਸਥਾਪਕ ਹੈ, ਜਿਹੜੀ ਸਕੂਲੀ ਵਿਦਿਆਰਥੀਆਂ ਨੂੰ ਤਣਾਅ ਤੋਂ ਛੁਟਕਾਰਾ ਪਾਉਣ ਸਬੰਧੀ ਜਾਗਰੂਕ ਕਰਦੀ ਹੈ। ਨੇਹਾ ਖੰਡੇਵਾਲ ਇੰਡੀਅਨ ਵੂਮੈਨ ਸਰਕਲ ਸੰਸਥਾ ਦੀ ਸੰਸਥਾਪਕ ਹੈ, ਜਿਹੜੀ ਭਾਰਤ ਤੋਂ ਕੈਨੇਡਾ ਆਈਆਂ ਨਵੀਆਂ ਇੰਮੀਗ੍ਰਾਂਟ ਔਰਤਾਂ ਨੂੰ ਕਿੱਤਾਮੁਖੀ ਬਾਰੇ ਸਿੱਖਿਅਤ ਕਰਦੀ ਹੈ। ਸੋਨਾ ਮਹਿਤਾ ਕੈਨੇਡਾ ਦੀ ਪ੍ਰਮੁੱਖ ਟੀ.ਡੀ. ਬੈਂਕ ਵਿਚ ਐਵਰੀ ਡੇਅ ਬੈਕਿੰਗ ਸੇਵਿੰਗ ਤੇ ਇਨਵੈਸਟਿੰਗ ਦੀ ਸੀਨੀਅਰ ਉਪ ਪ੍ਰਧਾਨ ਹੈ।

Add a Comment

Your email address will not be published. Required fields are marked *