ਅਦਾਕਾਰ ਸੰਜੇ ਦੱਤ ਸਣੇ ਬੁਰੇ ਫਸੇ 40 ਕਲਾਕਾਰ, FIR ਦਰਜ

ਮੁੰਬਈ – ਬਾਲੀਵੁੱਡ ਦੇ ਮਸ਼ਹੂਰ ਰੈਪਰ ਬਾਦਸ਼ਾਹ ਬਾਰੇ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਆਨਲਾਈਨ ਸੱਟੇਬਾਜ਼ੀ ਕੰਪਨੀ ਐਪ ਫੇਅਰਪਲੇਅ ਮਾਮਲੇ ਦੀਆਂ ਤਾਰਾਂ ਹੁਣ ਰੈਪਰ ਅਤੇ ਕਿੰਗ ਸਾਗਰ ਬਾਦਸ਼ਾਹ ਨਾਲ ਜੁੜੀਆਂ ਲੱਗ ਰਹੀਆਂ ਹਨ। ਮਹਾਰਾਸ਼ਟਰ ਪੁਲਸ ਦੇ ਸਾਈਬਰ ਸੈੱਲ ਨੇ ਸੋਮਵਾਰ ਐਪ ਫੇਅਰਪਲੇਅ ਦੇ ਮਾਮਲੇ ’ਚ ਬਾਦਸ਼ਾਹ ਕੋਲੋਂ ਪੁਛਗਿੱਛ ਕੀਤੀ। 30 ਅਕਤੂਬਰ, 2023 ਨੂੰ ਰੈਪਰ ਬਾਦਸ਼ਾਹ ਨੂੰ ਮਹਾਰਾਸ਼ਟਰ ਸਾਈਬਰ ਆਫਿਸ ’ਚ ਦੇਖਿਆ ਗਿਆ ਸੀ।

ਵਾਇਕਾਮ 18 ਨੈੱਟਵਰਕ ਨੇ ਰੈਪਰ ਬਾਦਸ਼ਾਹ ਅਤੇ ਬਾਲੀਵੁੱਡ ਅਭਿਨੇਤਾ ਸੰਜੇ ਦੱਤ ਸਮੇਤ 40 ਹੋਰ ਕਲਾਕਾਰਾਂ ਵਿਰੁੱਧ ਫੇਅਰਪਲੇਅ ਨਾਂ ਦੀ ਸੱਟੇਬਾਜ਼ੀ ਐਪ ’ਤੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਮੈਚਾਂ ਦਾ ਪ੍ਰਚਾਰ ਕਰਨ ਲਈ ਐੱਫ. ਆਈ. ਆਰ. ਦਰਜ ਕਰਵਾਈ ਹੈ। ਵਾਇਕਾਮ 18 ਕੋਲ ਕ੍ਰਿਕਟ ਮੈਚਾਂ ਨੂੰ ਸਟ੍ਰੀਮ ਕਰਨ ਲਈ ਆਈ. ਪੀ. ਆਰ. ਸੀ. ਹਾਲਾਂਕਿ ਮੀਡੀਆ ਨੈੱਟਵਰਕ ਨੇ ਦਾਅਵਾ ਕੀਤਾ ਹੈ ਕਿ ਇਨ੍ਹਾਂ ਕਲਾਕਾਰਾਂ ਨੇ ਫੇਅਰਪਲੇਅ ਐਪ ’ਤੇ ਟੂਰਨਾਮੈਂਟ ਦਾ ਪ੍ਰਚਾਰ ਕੀਤਾ ਸੀ। ਦੱਸਣਯੋਗ ਹੈ ਕਿ ਫੇਅਰਪਲੇਅ ਐਪ ਮਹਾਦੇਵ ਐਪ ਨਾਲ ਸਬੰਧਤ ਹੈ, ਜਿਸ ਨੂੰ ਸੌਰਭ ਚੰਦਰਾਕਰ ਅਤੇ ਰਵੀ ਉੱਪਲ ਨੇ ਪ੍ਰਮੋਟ ਕੀਤਾ ਹੈ।

ਜਾਣਕਾਰੀ ਮੁਤਾਬਕ ਕੁਝ ਦਿਨ ਪਹਿਲਾਂ ਈ. ਡੀ. ਨੇ ਮਹਾਦੇਵ ਬੈਂਕਿੰਗ ਐਪ ਮਾਮਲੇ ’ਚ ਬਾਲੀਵੁੱਡ ਦੇ ਸਿਤਾਰਿਆਂ ’ਤੇ ਸ਼ਿਕੰਜਾ ਕੱਸਿਆ ਸੀ। ਇਸ ਮਾਮਲੇ ’ਚ ਕਈ ਵੱਡੇ ਸਿਤਾਰਿਆਂ ਨੂੰ ਪੁੱਛਗਿੱਛ ਲਈ ਬੁਲਾਇਆ ਗਿਆ ਸੀ। ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਸੀ ਕਿ ਇਸ ਮਾਮਲੇ ’ਚ ਸਭ ਤੋਂ ਪਹਿਲਾਂ ਅਭਿਨੇਤਾ ਰਣਬੀਰ ਕਪੂਰ ਅਤੇ ਅਭਿਨੇਤਰੀ ਸ਼ਰਧਾ ਕਪੂਰ ਨੂੰ ਰਾਏਪੁਰ ਦੇ ਖੇਤਰੀ ਦਫਤਰ ‘ਚ ਪੁੱਛਗਿੱਛ ਲਈ ਬੁਲਾਇਆ ਗਿਆ ਸੀ। ਇਸ ਤੋਂ ਬਾਅਦ ਹੁਮਾ ਕੁਰੈਸ਼ੀ, ਕਪਿਲ ਸ਼ਰਮਾ ਤੇ ਹਿਨਾ ਖ਼ਾਨ ਤੋਂ ਵੀ ਪੁੱਛਗਿੱਛ ਕੀਤੀ ਗਈ।

ਅਧਿਕਾਰੀਆਂ ਨੇ ਦੱਸਿਆ ਸੀ ਕਿ ਰਣਬੀਰ ਕਪੂਰ ਨੇ ਇਸ ਐਪ ਦੀ ਐਡ ਕੀਤੀ ਸੀ, ਜਿਸ ਲਈ ਉਨ੍ਹਾਂ ਨੂੰ ਮੋਟੀ ਰਕਮ ਮਿਲੀ ਸੀ। ਇਹ ਪੈਸਾ ਕਥਿਤ ਤੌਰ ’ਤੇ ਅਪਰਾਧ ਰਾਹੀਂ ਹਾਸਲ ਕੀਤਾ ਗਿਆ ਸੀ। ਇਸ ਤੋਂ ਇਲਾਵਾ ਇਨ੍ਹਾਂ ਸਾਰੇ ਸਿਤਾਰਿਆਂ ਨੇ ਐਪ ਦੇ ਮਾਲਕ ਦੇ ਵਿਆਹ ’ਚ ਸ਼ਿਰਕਤ ਕੀਤੀ ਸੀ। ਉਨ੍ਹਾਂ ਨੂੰ ਵਿਆਹ ’ਚ ਪਰਫਾਰਮ ਕਰਨ ਲਈ ਪੈਸੇ ਵੀ ਮਿਲੇ ਸਨ। ਇਸ ਮਾਮਲੇ ’ਚ ਹੁਣ ਤੱਕ ਕੁਝ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

Add a Comment

Your email address will not be published. Required fields are marked *