ਸਰਕਾਰੀ ਮਹਿਲਾ ਡਾਕਟਰ ਤੇ ਆਸ਼ਾ ਵਰਕਰ ਦੀ ਵਾਇਰਲ ਹੋਈ ਆਡੀਓ

ਜਲੰਧਰ –ਸੋਸ਼ਲ ਮੀਡੀਆ ’ਤੇ ਬੀਤੇ ਦਿਨ ਵਾਇਰਲ ਹੋਈ ਸਰਕਾਰੀ ਡਾਕਟਰ ਅਤੇ ਆਸ਼ਾ ਵਰਕਰ ਦੀ ਆਡੀਓ ’ਤੇ ਪੰਜਾਬ ਮੈਡੀਕਲ ਕਾਊਂਸਲ ਨੇ ਗੰਭੀਰ ਨੋਟਿਸ ਲੈਂਦੇ ਹੋਏ ਡਾਇਰੈਕਟਰ ਹੈਲਥ ਸਰਵਿਸਿਜ਼ ਪੰਜਾਬ ਨੂੰ ਇਕ ਚਿੱਠੀ ਲਿਖ ਕੇ ਕਿਹਾ ਹੈ ਕਿ ਉਕਤ ਡਾਕਟਰ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਪੰਜਾਬ ਮੈਡੀਕਲ ਕਾਊਂਸਲ ਦੇ ਰਜਿਸਟਰਾਰ ਵੱਲੋਂ ਜਾਰੀ ਪ੍ਰੈੱਸ ਬਿਆਨ ਵਿਚ ਦੱਸਿਆ ਗਿਆ ਹੈ ਕਿ ਕੌਂਸਲ ਦੇ ਪ੍ਰਧਾਨ ਡਾਕਟਰ ਸੀ. ਐੱਸ. ਪਰੂਥੀ ਦੇ ਹੁਕਮ ਅਨੁਸਾਰ ਡੀ. ਐੱਚ. ਐੱਸ. ਪੰਜਾਬ ਨੂੰ ਚਿੱਠੀ ਲਿਖੀ ਗਈ ਹੈ ਅਤੇ ਇਸ ਦੀ ਕਾਪੀ ਪ੍ਰਿੰਸੀਪਲ ਸੈਕਟਰੀ ਹੈਲਥ ਨੂੰ ਵੀ ਭੇਜੀ ਗਈ ਹੈ।

ਚਿੱਠੀ ਵਿਚ ਲਿਖਿਆ ਗਿਆ ਹੈ ਕਿ ਆਡੀਓ ਕਲਿਪ ਵਿਚ ਡਾ. ਭਾਵਨਾ ਜੋ ਸਿਵਲ ਹਸਪਤਾਲ ਅਬੋਹਰ ਵਿਚ ਗਾਇਨੀ ਵਿਭਾਗ ਵਿਚ ਮੈਡੀਕਲ ਅਫ਼ਸਰ ਹੈ, ਉਹ ਆਸ਼ਾ ਵਰਕਰ ਸਤਿਆ ’ਤੇ ਇਸ ਗੱਲ ਲਈ ਪ੍ਰੈਸ਼ਰ ਪਾ ਰਹੀ ਹੈ ਕਿ ਉਹ ਗਰਭਵਤੀ ਮਹਿਲਾ ਨੂੰ ਡਿਲਿਵਰੀ ਲਈ ਉਸ ਦੇ ਨਿੱਜੀ ਹਸਪਤਾਲ ਲੈ ਕੇ ਜਾਵੇ ਅਤੇ ਬਦਲੇ ਵਿਚ ਉਸ ਨੂੰ ਟੋਟਲ ਬਿੱਲ ਦਾ 20 ਫੀਸਦੀ ਹਿੱਸਾ ਦਿੱਤਾ ਜਾਵੇਗਾ।

Add a Comment

Your email address will not be published. Required fields are marked *