ਪ੍ਰਿਯੰਕਾ ਨੇ 100 ਝੂਠ ‘ਚੋਂ ਇਕ ਸੱਚ ਬੋਲਿਆ, ਕਾਂਗਰਸ ਦਾ ਵਿਕਾਸ ‘ਚ ਭਰੋਸਾ ਹੀ ਨਹੀਂ: ਸ਼ਿਵਰਾਜ
![](http://mehakewattan.com/wp-content/uploads/2023/10/2023_10image_17_33_009085941shivraj-ll.jpg)
ਭੋਪਾਲ- ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ‘ਤੇ ਸ਼ਬਦੀ ਹਮਲਾ ਬੋਲਿਆ। ਉਨ੍ਹਾਂ ਨੇ ਕਿਹਾ ਕਿ ਪ੍ਰਿਯੰਕਾ ਗਾਂਧੀ ਨੇ 100 ਝੂਠ ਵਿਚੋਂ ਇਕ ਸੱਚ ਇਹ ਬੋਲਿਆ ਕਿ ਉਨ੍ਹਾਂ ਦੇ ਸ. ਪਿਤਾ ਰਾਜੀਵ ਗਾਂਧੀ ਨੇ ਅਮੇਠੀ ਦਾ ਕੋਈ ਵਿਕਾਸ ਨਹੀਂ ਕੀਤਾ। ਸ਼ਿਵਰਾਜ ਨੇ ਆਪਣੇ ਵੀਡੀਓ ਸੰਦੇਸ਼ ‘ਚ ਕਿਹਾ ਕਿ ਪ੍ਰਿਯੰਕਾ ਮੱਧ ਪ੍ਰਦੇਸ਼ ਵਿਚ ਆ ਕੇ ਝੂਠ ਬੋਲ ਰਹੀ ਹੈ ਪਰ 100 ਝੂਠ ਵਿਚ ਕੱਲ੍ਹ ਉਨ੍ਹਾਂ ਨੇ ਇਕ ਸੱਚ ਇਹ ਬੋਲਿਆ ਕਿ ਉਨ੍ਹਾਂ ਦੇ ਸਵਰਗੀਯ ਪਿਤਾ ਜੀ ਨੇ ਵੀ ਅਮੇਠੀ ਦਾ ਵਿਕਾਸ ਨਹੀਂ ਕੀਤਾ। ਕਾਂਗਰਸ ਦਾ ਭਰੋਸਾ ਵਿਕਾਸ ਵਿਚ ਨਹੀਂ ਹੈ।
ਸ਼ਿਵਰਾਜ ਨੇ ਦੋਸ਼ ਲਾਇਆ ਕਿ ਜਦੋਂ ਦਿਗਵਿਜੇ ਪ੍ਰਦੇਸ਼ ਦੇ ਮੁੱਖ ਮੰਤਰੀ ਸਨ, ਤਾਂ ਪ੍ਰਦੇਸ਼ ਨੂੰ ਉਨ੍ਹਾਂ ਨੇ ਤਬਾਹ ਅਤੇ ਬਰਬਾਦ ਕਰ ਕੇ ਰੱਖ ਦਿੱਤਾ ਸੀ। ਨਾ ਸੜਕ ਸੀ, ਨਾ ਬਿਜਲੀ ਸੀ, ਨਾ ਪਾਣੀ ਸੀ, ਚਾਰੋਂ ਪਾਸੇ ਸਿਰਫ ਹਾਹਾਕਾਰ ਸੀ। ਪ੍ਰਿਯੰਕਾ ਨੇ ਇਹ ਸੱਚ ਸਵੀਕਾਰ ਕਰ ਲਿਆ ਕਿ ਕਾਂਗਰਸ ਵਿਕਾਸ ਨਹੀਂ ਕਰਦੀ। ਵਿਕਾਸ ਸਿਰਫ ਭਾਜਪਾ ਦੀ ਸਰਕਾਰ ਹੀ ਕਰਦੀ ਹੈ। ਦੱਸ ਦੇਈਏ ਕਿ ਪ੍ਰਿਯੰਕਾ ਕੱਲ ਪ੍ਰਦੇਸ਼ ਦੇ ਦਮੋਹ ਵਿਚ ਚੋਣਾਵੀ ਸਭਾ ਨੂੰ ਸੰਬੋਧਿਤ ਕਰਨ ਆਈ ਸੀ।