ਮੈਰਾਥਾਨ ਦੌੜ ਵਿੱਚ ਸ਼ਾਮਿਲ ਹੋਣਗੇ ਹਜਾਰਾਂ ਆਕਲੈਂਡ ਵਾਸੀ
October 28, 2023
ਆਕਲੈਂਡ- ਕੱਲ ਆਕਲੈਂਡ ਵਿੱਚ ਹੋਣ ਜਾ ਰਹੀ ਬਾਰਫੁੱਟ ਐਂਡ ਥਾਂਮਪਸਨ ਆਕਲੈਂਡ ਮੈਰਾਥਾਨ ਵਿੱਚ ਹਜਾਰਾਂ ਦੀ ਗਿਣਤੀ ਵਿੱਚ ਆਕਲੈਂਡ ਵਾਸੀ ਦੌੜਣਗੇ। ਇਸ ਹਾਫ ਮੈਰਾਥਾਨ ਇਵੈਂਟ ਲਈ ਹੁਣ ਤੱਕ 14000 ਆਕਲੈਂਡ ਵਾਸੀ ਰਜਿਸਟਰ ਹੋ ਚੁੱਕੇ ਹਨ। ਇਹ ਮੈਰਾਥਾਨ ਇਵੈਂਟ ਨਿਊਜ਼ੀਲੈਂਡ ਦੇ ਸਭ ਤੋਂ ਵੱਡੇ ਸ਼ਹਿਰ ਆਕਲੈਂਡ ਦੀਆਂ ਖਾਸੀਅਤਾਂ ਨੂੰ ਦਰਸਾਉਣ ਲਈ ਕਰਵਾਈ ਜਾ ਰਹੀ ਹੈ। ਹਜਾਰਾਂ ਆਕਲੈਂਡ ਵਾਸੀ ਜਦੋਂ ਇੱਕੋ ਵੇਲੇ ਸੀਬੀਡੀ ਦੀਆਂ ਸੜਕਾਂ ‘ਤੇ ਦੌੜਣਗੇ ਤਾਂ ਨਜਾਰਾ ਦੇਖਣ ਵਾਲਾ ਹੋਏਗਾ। ਇਹ ਮੈਰਾਥਾਨ ਬੀਤੇ ਕਈ ਸਾਲਾਂ ਤੋ ਕਰਵਾਈ ਜਾ ਰਹੀ ਹੈ ਤੇ ਆਕਲੈਂਡ ਦੀ ਇੱਕ ਵੱਖਰੀ ਪਹਿਚਾਣ ਬਣ ਚੁੱਕੀ ਹੈ। ਇਸ ਦੌੜ ਵਿੱਚ ਸਭ ਤੋਂਂ ਛੋਟੀ ਉਮਰ ਦਾ ਦੌੜਾਕ 5 ਸਾਲਾ ਦਾ ਬੱਚਾ ਤੇ ਸਭ ਤੋਂ ਵੱਡੀ ਉਮਰ ਦਾ ਦੌੜਾਕ 85 ਸਾਲਾ ਬਜੁਰਗ ਸ਼ਾਮਿਲ ਹੋਣਗੇ।