29 ਅਕਤੂਬਰ ਨੂੰ ਗੁਰਦੁਆਰਾ ਟਾਕਾਨਿਨੀ ਵਿਖੇ ਹੋਣ ਜਾ ਰਿਹਾ ਹੈ ਕਬੱਡੀ ਅਤੇ ਵਾਲੀਬਾਲ ਟੂਰਨਾਮੈਂਟ
October 28, 2023
![](http://mehakewattan.com/wp-content/uploads/2023/10/Untitled-32.png)
ਆਕਲੈਂਡ- ਕੱਲ ਯਾਨੀ ਕਿ 29 ਅਕਤੂਬਰ ਦਿਨ ਐਤਵਾਰ ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨਿਨੀ ਵਿਖੇ ਸਥਿਤ ਐਨ ਜੈਡ ਸਪੋਰਟ ਕੰਪਲੈਕਸ ਵਿਖੇ ਯੰਗ ਪੰਜਾਬੀ ਸਪੋਰਟਸ ਐਂਡ ਕਲਚਰਲ ਕਲੱਬ ਅਤੇ ਕਬੱਡੀ ਫੈਡਰੇਸ਼ਨ ਆਫ ਨਿਊਜੀਲੈਂਡ ਵੱਲੋਂ ਕਬੱਡੀ ਅਤੇ ਵਾਲੀਬਾਲ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਬੱਚਿਆਂ ਦੀ ਗੇਮਾਂ, ਲੇਡੀਜ਼ ਮਿਊਂਜਿ਼ਕਲ ਚੇਅਰ, ਟੱਗ ਆਫ ਵਾਰ ਅਤੇ ਹੋਰ ਮੰਨੋਰੰਜਨ ਗੇਮਾਂ ਵੀ ਹੋਣਗੀਆਂ। ਟੂਰਨਾਮੈਂਟ ਵਿੱਚ ਆਪ ਸਭ ਨੂੰ ਵੱਡੀ ਗਿਣਤੀ ਵਿੱਚ ਪੁੱਜਣ ਦਾ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ ਇਸ ਮੌਕੇ ਇੰਡੀਆ ਤੋਂ ਪੁੱਜੇ ਅੰਤਰ-ਰਾਸ਼ਟਰੀ ਖਿਡਾਰੀ ਵੀ ਟੂਰਨਾਮੈਂਟ ਦਾ ਹਿੱਸਾ ਬਨਣਗੇ।