ਪਾਕਿਸਤਾਨ ’ਚ ਹੜ੍ਹ ਤੋਂ ਬਾਅਦ ਹੁਣ ਡੇਂਗੂ ਦਾ ਕਹਿਰ
September 15, 2022
![](http://mehakewattan.com/wp-content/uploads/2022/09/2022_9image_10_39_532686201pakistandengue-ll.jpg)
ਇਸਲਾਮਾਬਾਦ – ਪਾਕਿਸਤਾਨ ’ਚ ਭਿਆਨਕ ਹੜ੍ਹ ਤੋਂ ਬਾਅਦ ਹੁਣ ਇਥੇ ਡੇਂਗੂ ਦਾ ਖ਼ਤਰਾ ਵਧਣ ਲੱਗਾ ਹੈ। ਪਾਕਿਸਤਾਨ ਦੇ ਵੱਖ-ਵੱਖ ਸੂਬਿਆਂ ’ਚ ਮੀਂਹ ਤੇ ਹੜ੍ਹ ਕਾਰਨ ਹੁਣ ਤਕ 3 ਕਰੋੜ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ।
ਉਥੇ ਇਸ ਕੁਦਰਤੀ ਆਫ਼ਤ ’ਚ ਲਗਭਗ 1500 ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੱਖਣੀ ਸਿੰਧ ਸੂਬੇ ’ਚ ਡੇਂਗੂ ਬੁਖ਼ਾਰ ਦੇ ਲਗਭਗ 3,830 ਮਾਮਲੇ ਦਰਜ ਕੀਤੇ ਗਏ ਹਨ।
ਇਨ੍ਹਾਂ ’ਚੋਂ ਘੱਟ ਤੋਂ ਘੱਟ 9 ਲੋਕਾਂ ਦੀ ਮੌਤ ਹੋਈ ਹੈ। ਸਿਹਤ ਅਧਿਕਾਰੀਆਂ ਨੇ ਚਿੰਤਾ ਜ਼ਾਹਿਰ ਕੀਤੀ ਹੈ ਕਿ ਡੇਂਗੂ ਨਾਲ ਮਰਨ ਵਾਲਿਆਂ ਦੀ ਗਿਣਤੀ ’ਚ ਵਾਧਾ ਹੋ ਸਕਦਾ ਹੈ।
![](http://mehakewattan.com/wp-content/uploads/2023/07/ALL-ADDS-2023_page-0001-1638x2048-1.jpg)
ਪਾਕਿਸਤਾਨ ਮੈਡੀਕਲ ਐਸੋਸੀਏਸ਼ਨ ਦੇ ਜਨਰਲ ਸਕੱਤਰ ਅਬਦੁਲ ਗਫੂਰ ਸ਼ੋਰੋ ਨੇ ਕਿਹਾ, ‘‘ਸਿੰਧ ਸੂਬੇ ’ਚ ਸਥਿਤੀ ਬਹੁਤ ਖ਼ਰਾਬ ਹੈ। ਡੇਂਗੂ ਦੇ ਮਾਮਲੇ ਹਰ ਦਿਨ ਵਧਦੇ ਜਾ ਰਹੇ ਹਨ। ਅਸੀਂ ਪੂਰੇ ਸੂਬੇ ’ਚ ਮੈਡੀਕਲ ਕੈਂਪ ਲਗਾ ਰਹੇ ਹਾਂ।’’