ਪੁਰਸ਼ਾਂ ਤੋਂ ਘੱਟ ਤਨਖ਼ਾਹ ਤੇ ਲਿੰਗ ਹਿੰਸਾ ਖ਼ਿਲਾਫ਼ ਹੜਤਾਲ ‘ਤੇ ਆਈਸਲੈਂਡ ਦੀ PM

ਰੇਕਜਾਵਿਕ- ਔਰਤਾਂ ਨੂੰ ਪੁਰਸ਼ਾਂ ਨਾਲੋਂ ਘੱਟ ਤਨਖ਼ਾਹ ਮਿਲਣ ਅਤੇ ਲਿੰਗ-ਅਧਾਰਤ ਹਿੰਸਾ ਨੂੰ ਖ਼ਤਮ ਕਰਨ ਲਈ ਆਈਸਲੈਂਡ ਦੀ ਪ੍ਰਧਾਨ ਮੰਤਰੀ ਕੈਟਰੀਨ ਜੈਕਬਸਡੋਟੀਰ ਹੋਰ ਮਹਿਲਾ ਕਰਮਚਾਰੀਆਂ ਦੇ ਨਾਲ ਹੜਤਾਲ ‘ਤੇ ਚਲੀ ਗਈ। ਇਸ ਅਨੋਖੀ ਹੜਤਾਲ ਕਾਰਨ ਦੇਸ਼ ਭਰ ਵਿੱਚ ਸਕੂਲ ਬੰਦ ਹੋ ਗਏ, ਜਨਤਕ ਆਵਾਜਾਈ ਵਿੱਚ ਦੇਰੀ ਹੋਅ ਅਤੇ ਹਸਪਤਾਲਾਂ ਵਿੱਚ ਸਟਾਫ਼ ਦੀ ਕਮੀ ਹੋ ਗਈ। ਸਟਾਫ ਦੀ ਕਮੀ ਦੇ ਮੱਦੇਨਜ਼ਰ ਟੀਵੀ ਅਤੇ ਰੇਡੀਓ ਦੇ ਪ੍ਰਸਾਰਣ ਨੂੰ ਘਟਾ ਦਿੱਤਾ ਗਿਆ ਹੈ।

ਪ੍ਰਧਾਨ ਮੰਤਰੀ ਕੈਟਰੀਨ ਨੇ ਉਮੀਦ ਜਤਾਈ ਕਿ ਉਨ੍ਹਾਂ ਦੇ ਮੰਤਰੀ ਮੰਡਲ ਵਿੱਚ ਹੋਰ ਔਰਤਾਂ ਵੀ ਅਜਿਹਾ ਹੀ ਕਰਨਗੀਆਂ। ਆਈਸਲੈਂਡ ਦੀਆਂ ਟਰੇਡ ਯੂਨੀਅਨਾਂ, ਜਿਨ੍ਹਾਂ ਨੇ ਹੜਤਾਲ ਦਾ ਸੱਦਾ ਦਿੱਤਾ, ਨੇ ਔਰਤਾਂ ਨੂੰ ਕਿਹਾ ਕਿ ਉਹ ਘਰੇਲੂ ਕੰਮ ਸਮੇਤ ਭੁਗਤਾਨ ਅਤੇ ਅਦਾਇਗੀਸ਼ੁਦਾ ਦੋਵਾਂ ਤਰ੍ਹਾ ਦੇ ਕੰਮ ਨਾ ਕਰਨ। ਇੱਥੋਂ ਦੇ 90 ਫ਼ੀਸਦੀ ਮੁਲਾਜ਼ਮ ਇਨ੍ਹਾਂ ਯੂਨੀਅਨਾਂ ਦਾ ਹਿੱਸਾ ਹਨ। ਆਈਸਲੈਂਡ ਵਿੱਚ ਪਿਛਲੀ ਵੱਡੀ ਹੜਤਾਲ 24 ਅਕਤੂਬਰ 1975 ਨੂੰ ਹੋਈ ਸੀ। ਉਸ ਸਮੇਂ ਵੀ 90 ਫ਼ੀਸਦੀ ਮਹਿਲਾ ਮੁਲਾਜ਼ਮ ਕੰਮ ਵਾਲੀ ਥਾਂ ‘ਤੇ ਵਿਤਕਰੇ ਦੇ ਖਿਲਾਫ ਸੜਕਾਂ ‘ਤੇ ਉਤਰ ਆਈਆਂ ਸਨ।

3.80 ਲੱਖ ਦੀ ਆਬਾਦੀ ਵਾਲਾ ਆਈਸਲੈਂਡ 14 ਸਾਲਾਂ ਤੋਂ ਲਿੰਗ ਸਮਾਨਤਾ ਵਿੱਚ ਸਿਖਰ ‘ਤੇ ਹੈ। ਵਿਸ਼ਵ ਆਰਥਿਕ ਫੋਰਮ ਦੇ ਅਨੁਸਾਰ ਤਨਖ਼ਾਹ ਅਤੇ ਹੋਰ ਕਾਰਕਾਂ ਵਿੱਚ ਕਿਸੇ ਵੀ ਹੋਰ ਦੇਸ਼ ਨੇ ਪੂਰੀ ਬਰਾਬਰੀ ਪ੍ਰਾਪਤ ਨਹੀਂ ਕੀਤੀ ਹੈ। ਇਸ ਦੇ ਬਾਵਜੂਦ ਤਨਖ਼ਾਹ ਅਸਮਾਨਤਾ ਨੂੰ ਲੈ ਕੇ ਰੋਸ ਹੈ।

Add a Comment

Your email address will not be published. Required fields are marked *