ਹੱਟ ਵੈਲੀ ‘ਚ ਸ਼ੱਕੀ ਹਲਾਤਾਂ ‘ਚ ਇੱਕ ਜਵਾਕ ਦੀ ਹੋਈ ਮੌਤ
October 25, 2023
ਆਕਲੈਡ- ਹੱਟ ਵੈਲੀ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਦਰਅਸਲ ਹੱਟ ਵੈਲੀ ਵਿੱਚ ਇੱਕ ਬੱਚੇ ਦੀ ਸ਼ੱਕੀ ਹਲਾਤਾਂ ‘ਚ ਮੌਤ ਹੋਈ ਹੈ ਜਿਸ ਮਗਰੋਂ ਹੁਣ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਬੱਚੇ ਨੂੰ ਐਤਵਾਰ ਦੁਪਹਿਰ 12:30 ਵਜੇ ਦੇ ਕਰੀਬ ਨਾਜ਼ੁਕ ਹਾਲਤ ਵਿੱਚ ਹੱਟ ਹਸਪਤਾਲ ਲਿਜਾਇਆ ਗਿਆ ਸੀ ਅਤੇ ਉਸ ਤੋਂ ਥੋੜ੍ਹੀ ਦੇਰ ਬਾਅਦ ਹੀ ਉਸਦੀ ਮੌਤ ਹੋ ਗਈ ਸੀ। ਪੁਲਿਸ ਨੇ ਕਿਹਾ ਕਿ ਜਾਂਚ ਟੀਮ ਇਹ ਪਤਾ ਲਗਾਉਣ ਲਈ ਕੰਮ ਕਰ ਰਹੀ ਹੈ ਕਿ ਮੌਤ ਕਿਸ ਕਾਰਨ ਹੋਈ ਹੈ।

