ਭਿਆਨਕ ਸੜਕ ਹਾਦਸੇ ‘ਚ ਇੰਦਰਜੀਤ ਨਿੱਕੂ ਦੀ ਮੌਤ ਦਾ ਸੱਚ ਆਇਆ ਸਾਹਮਣੇ

ਜਲੰਧਰ : ਪੰਜਾਬੀ ਗਾਇਕ ਇੰਦਰਜੀਤ ਨਿੱਕੂ ਅਕਸਰ ਹੀ ਕਿਸੇ ਨਾ ਕਿਸੇ ਕਾਰਨ ਕਰਕੇ ਸੁਰਖੀਆਂ ‘ਚ ਬਣੇ ਰਹਿੰਦੇ ਹਨ। ਬੀਤੇ ਦਿਨੀਂ ਇੰਦਰਜੀਤ ਨੂੰ ਲੈ ਕੇ ਵੱਡੀ ਖ਼ਬਰ ਵਾਇਰਲ ਹੋ ਰਹੀ ਹੈ, ਜਿਸ ‘ਤੇ ਹੁਣ ਨਿੱਕੂ ਨੇ ਆਪਣਾ ਪੱਖ ਰੱਖਿਆ ਹੈ।  ਦਰਅਸਲਸ, ਬੀਤੇ ਦਿਨ ਇੰਟਰਨੈੱਟ ‘ਤੇ ਖ਼ਬਰ ਕਾਫੀ ਵਾਇਰਲ ਹੋ ਰਹੀ ਸੀ ਕਿ ਗਾਇਕ ਦੀ ਸੜਕ ਹਾਦਸੇ ‘ਚ ਦਰਦਨਾਕ ਮੌਤ ਹੋ ਗਈ ਹੈ। 

ਹਾਲ ਹੀ ‘ਚ ਇੰਦਰਜੀਤ ਨਿੱਕੂ ਨੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ‘ਚ ਉਨ੍ਹਾਂ ਨੇ ਆਪਣੇ ਐਕਸੀਡੈਂਟ ਤੇ ਮੌਤ ਨਾਲ ਜੁੜੀਆਂ ਖ਼ਬਰਾਂ ਦਾ ਖੰਡਨ ਕੀਤਾ ਹੈ। ਨਿੱਕੂ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ‘ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ‘ਚ ਉਹ ਆਖਦੇ ਨਜ਼ਰ ਆ ਰਹੇ ਹਨ ਕਿ ਮੇਰੇ ਐਕਸੀਡੈਂਟ ਤੇ ਮੌਤ ਦੀਆਂ ਝੂਠੀਆਂ ਖ਼ਬਰਾਂ ਫੈਲਾਈਆਂ ਜਾ ਰਹੀਆਂ ਹਨ, ਜੋ ਕਿ ਸਭ ਝੂਠ ਹਨ। 

ਕਾਬਿਲੇਗ਼ੌਰ ਹੈ ਕਿ ਇੰਦਰਜੀਤ ਨਿੱਕੂ ਦੀ ਅਗਸਤ 2022 ‘ਚ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਸੀ, ਜਿਸ ‘ਚ ਉਹ ਬਾਬਾ ਬਾਗੇਸ਼ਵਰ ਦੇ ਦਰਬਾਰ ‘ਚ ਨਜ਼ਰ ਆਏ ਸਨ। ਉਹ ਰੋਂਦੇ ਹੋਏ ਬਾਬੇ ਨੂੰ ਆਪਣੀਆਂ ਤਕਲੀਫਾਂ ਸੁਣਾ ਰਹੇ ਸੀ। ਇਸ ਤੋਂ ਬਾਅਦ ਪੂਰੀ ਫ਼ਿਲਮ ਇੰਡਸਟਰੀ ਦੇ ਸੰਗੀਤ ਜਗਤ ਦੇ ਲੋਕ ਨਿੱਕੂ ਦੇ ਹੱਕ ‘ਚ ਆਏ ਸਨ। 

Add a Comment

Your email address will not be published. Required fields are marked *