ਪਾਕਿਸਤਾਨੀ ਐਨਰਜੀ ਡਰਿੰਕ ਦੀ ਬੋਤਲ ‘ਚੋਂ ਮਿਲੀ ਹੈਰੋਇਨ
October 25, 2023
ਤਰਨਤਾਰਨ : ਖੇਮਕਰਨ ਦੇ ਪਿੰਡ ਮਸਤਗੜ੍ਹ ‘ਚੋਂ ਪਾਕਿਸਤਾਨੀ ਐਨਰਜੀ ਡਰਿੰਕ ਬੋਤਲ ‘ਚੋਂ ਹੈਰੋਇਨ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਪੁਲਸ ਖੇਮਕਰਨ ਨੇ ਹੈਰੋਇਨ ਦੀ ਸੂਚਨਾ ਮਿਲਣ ‘ਤੇ ਮਾਮਲਾ ਦਰਜ ਕਰ ਲਿਆ ਸੀ। ਇਸ ਦੌਰਾਨ ਪੰਜਾਬ ਪੁਲਸ ਅਤੇ ਬੀਐੱਸਐੱਫ ਦੀ ਸਾਂਝੀ ਤਲਾਸ਼ੀ ਦੌਰਾਨ ਇਕ ਬੋਤਲ ‘ਚ ਹੈਰੋਇਨ ਬਰਾਮਦ ਹੋਈ।
BOP ਕਲਸ ਦੇ ਇਲਾਕੇ ਵਿੱਚ ਪੈਂਦੇ ਪਿੰਡ ਮਸਤਗੜ੍ਹ ਪੁਲਸ ਸਟੇਸ਼ਨ ਖੇਮਕਰਨ ਨੇੜੇ ਡਰੋਨ ਗਤੀਵਿਧੀ ਹੋਣ ਦਾ ਸ਼ੱਕ ਹੈ। ਪੰਜਾਬ ਪੁਲਸ ਅਤੇ ਬੀਐੱਸਐੱਫ ਦੇ ਸਰਚ ਅਭਿਆਨ ਦੌਰਾਨ ਰੇਸ਼ਮ ਸਿੰਘ ਪੁੱਤਰ ਡੋਗਰ ਸਿੰਘ ਵਾਸੀ ਮਸਤਗੜ੍ਹ ਖੇਮਕਰਨ ਦੇ ਖੇਤਾਂ ‘ਚੋਂ ਇਹ ਹੈਰੋਇਨ ਬਰਾਮਦ ਹੋਈ ਹੈ।