ਭਵਿੱਖ ਵਿੱਚ ਇਟਲੀ ਦੀ ਸਿਆਸਤ ‘ਚ ਸਿੱਖ ਚਿਹਰਿਆਂ ਦੀ ਹੋਵੇਗੀ ਅਹਿਮ ਭੂਮਿਕਾ

ਮਿਲਾਨ/ਇਟਲੀ : ਆਸਟਰੇਲੀਆ ਬਾਰਡਰ ਨਾਲ ਲੱਗਦੇ ਸੂਬਿਆਂ ਬੁਲਜਾਨੋ ਅਤੇ ਤੋਰੇਂਤੋ ‘ਚ ਹੋਈਆਂ ਚੋਣਾਂ ਦੀ ਗਿਣਤੀ ਤੋਂ ਬਾਅਦ ਇਹ ਗੱਲ ਸਪੱਸ਼ਟ ਹੋ ਗਈ ਹੈ ਕਿ ਇਟਲੀ ਦੀ ਸਿਆਸਤ ‘ਚ ਆਉਂਦੇ ਕੁਝ ਸਾਲਾਂ ਵਿੱਚ ਭਾਰਤੀ ਮੂਲ ਦੇ ਲੋਕ ਅਹਿਮ ਭੂਮਿਕਾ ਨਿਭਾਉਣਗੇ। ਜਿੱਥੇ ਦੋਹਾਂ ਸੂਬਿਆਂ ਵਿੱਚ ਵੱਖ-ਵੱਖ ਪਾਰਟੀਆਂ ਦੇ 700 ਤੋਂ ਵੱਧ ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਸਨ, ਉੱਥੇ ਹੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਵਿੰਦਰਜੀਤ ਸਿੰਘ ਬੱਸੀ ਇਕਲੌਤੇ ਸਿੱਖ ਚਿਹਰੇ ਵਜੋਂ ਇਟਲੀ ਦੀ ਰਾਸ਼ਟਰੀ ਪਾਰਟੀ ਪੀ.ਡੀ. ਵੱਲੋਂ ਚੋਣ ਮੈਦਾਨ ਵਿੱਚ ਸਨ। ਦੱਸਣਯੋਗ ਹੈ ਕਿ ਪੀ.ਡੀ. ਪਾਰਟੀ ਦੇ ਜਿਹੜੇ ਪਹਿਲੇ 10 ਉਮੀਦਵਾਰਾਂ ਨੂੰ ਸਭ ਤੋਂ ਵੱਧ ਵੋਟਾਂ ਪਈਆਂ ਹਨ, ਰਵਿੰਦਰਜੀਤ ਸਿੰਘ ਉਨ੍ਹਾਂ ‘ਚੋਂ ਮੂਹਰਲੀ ਕਤਾਰ ਦੇ ਲੀਡਰ ਵਜੋਂ ਉੱਭਰ ਕਿ ਸਾਹਮਣੇ ਆਏ ਹਨ।

ਚੋਣ ਨਤੀਜਿਆਂ ਤੋਂ ਬਾਅਦ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਭਾਰਤੀ ਮੂਲ ਦੇ ਲੋਕਾਂ ਨੇ ਦੱਸਿਆ ਕਿ ਇਟਲੀ ਦੀਆਂ ਇਹ ਦੋਵੇਂ ਸਟੇਟਾਂ ਆਸਟਰੇਲੀਆ ਨਾਲ ਲੱਗਦੀਆਂ ਹਨ, ਜਿੱਥੋਂ ਦੇ ਬਹੁਤ ਸਾਰੇ ਲੋਕਾਂ ਕੋਲ ਆਸਟਰੇਲੀਆ ਤੇ ਇਟਲੀ ਦੀ ਦੋਹਰੀ ਨਾਗਰਕਿਤਾਂ ਹੋਣ ਕਰਕੇ ਇਟਲੀ ਦੇ ਬਾਕੀ ਹਿੱਸਿਆਂ ਨਾਲੋਂ ਕਾਨੂੰਨੀ ਪ੍ਰਕਿਰਿਆ ਵੱਖਰੀ ਹੈ ਤੇ ਇਕ ਸਿੱਖ ਵੱਲੋਂ ਇਸ ਇਲਾਕੇ ‘ਚ ਚੋਣ ਲੜਨਾ ਅਤੇ ਵੱਡੀ ਗਿਣਤੀ ਵਿੱਚ ਵੋਟਾਂ ਪ੍ਰਾਪਤ ਕਰਨਾ ਆਪਣੇ-ਆਪ ਵਿੱਚ ਇਤਿਹਾਸਕ ਪਲ ਹਨ। ਬੱਸੀ ਨੂੰ ਮਿਲੀਆਂ ਵੋਟਾਂ ਤੋਂ ਅੰਦਾਜ਼ਾ ਲੱਗਦਾ ਹੈ ਕਿ ਉਨ੍ਹਾਂ ਨੂੰ ਪਾਰਟੀ ਵੱਲੋਂ ਕਿਸੇ ਅਹਿਮ ਅਹੁਦੇ ਦੀ ਜ਼ਿੰਮੇਵਾਰੀ ਵੀ ਦਿੱਤੀ ਜਾ ਸਕਦੀ ਹੈ।

Add a Comment

Your email address will not be published. Required fields are marked *