ਦਾਦਾ ਸਾਹਿਬ ਫਾਲਕੇ ਐਵਾਰਡ ਮਿਲਣ ‘ਤੇ ਭਾਵੁਕ ਹੋਈ ਵਹੀਦਾ ਰਹਿਮਾਨ

ਨਵੀਂ ਦਿੱਲੀ : ਮੰਗਲਵਾਰ 17 ਅਕਤੂਬਰ ਨੂੰ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ 69ਵੇਂ ਰਾਸ਼ਟਰੀ ਫ਼ਿਲਮ ਪੁਰਸਕਾਰਾਂ ਦੇ ਜੇਤੂਆਂ ਨੂੰ ਸਨਮਾਨਿਤ ਕੀਤਾ। ਫ਼ਿਲਮ ਪੁਰਸਕਾਰਾਂ ਦਾ ਐਲਾਨ ਬੀਤੀ 24 ਅਗਸਤ ਨੂੰ ਕੀਤਾ ਗਿਆ ਸੀ। ਹੁਣ ਵਿਗਿਆਨ ਭਵਨ ਨਵੀਂ ਦਿੱਲੀ ਵਿਖੇ ਇਨਾਮ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ, ਜਿੱਥੇ ਇਸ ਸਮਾਗਮ ਵਿੱਚ ਬਾਲੀਵੁੱਡ ਤੋਂ ਲੈ ਕੇ ਦੱਖਣ ਭਾਰਤੀ ਫ਼ਿਲਮ ਇੰਡਸਟਰੀ ਤੱਕ ਦੇ ਦਿੱਗਜਾਂ ਨੇ ਸ਼ਿਰਕਤ ਕੀਤੀ, ਉੱਥੇ ਹੀ ਅੱਲੂ ਅਰਜੁਨ ਬੈਸਟ ਐਕਟਰ ਦਾ ਪੁਰਸਕਾਰ ਮਿਲਣ ਤੋਂ ਬਾਅਦ ਬਹੁਤ ਖੁਸ਼ ਨਜ਼ਰ ਆਏ। ਆਲੀਆ ਭੱਟ ਅਤੇ ਕ੍ਰਿਤੀ ਸੈਨਨ ਨੂੰ ਵੀ ਬੈਸਟ ਐਕਟ੍ਰੈੱਸ ਦਾ ਪੁਰਸਕਾਰ ਮਿਲਣ ਤੋਂ ਬਾਅਦ ਉਨ੍ਹਾਂ ਦੇ ਚਿਹਰਿਆਂ ‘ਤੇ ਮੁਸਕਰਾਹਟ ਸੀ।

ਵਹੀਦਾ ਰਹਿਮਾਨ ਨੂੰ ਫ਼ਿਲਮਾਂ ‘ਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਲਈ ‘ਦਾਦਾ ਸਾਹਿਬ ਫਾਲਕੇ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ। ਵਹੀਦਾ ਰਹਿਮਾਨ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਤੋਂ ਸਨਮਾਨ ਮਿਲਣ ਤੋਂ ਬਾਅਦ ਭਾਵੁਕ ਹੋ ਗਈ। ਵਹੀਦਾ ਰਹਿਮਾਨ ਨੇ ਕਿਹਾ ਕਿ ਇਹ ਉਸ ਲਈ ਮਾਣ ਵਾਲਾ ਪਲ ਹੈ। ਉਨ੍ਹਾਂ ਕਿਹਾ, “ਅੱਜ ਮੈਂ ਜਿਸ ਮੁਕਾਮ ‘ਤੇ ਖੜ੍ਹੀ ਹਾਂ, ਉਹ ਫ਼ਿਲਮ ਇੰਡਸਟਰੀ ਦੇ ਕਾਰਨ ਹੀ ਹੈ। ਮੈਂ ਆਪਣੇ ਡਾਇਰੈਕਟਰ, ਮਿਊਜ਼ਿਕ ਡਾਇਰੈਕਟਰ, ਮੇਕਅੱਪ ਆਰਟਿਸਟ ਅਤੇ ਕਾਸਟਿਊਮ ਡਿਜ਼ਾਈਨਰ ਦੀ ਸ਼ੁਕਰਗੁਜ਼ਾਰ ਹਾਂ। ਮੈਂ ਇਸ ਐਵਾਰਡ ਨੂੰ ਆਪਣੀ ਇੰਡਸਟਰੀ ਦੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ। ਉਸ ਨੇ ਸ਼ੁਰੂ ਤੋਂ ਹੀ ਮੈਨੂੰ ਬਹੁਤ ਇੱਜ਼ਤ ਅਤੇ ਪਿਆਰ ਦਿੱਤਾ। ਕੋਈ ਇਕੱਲਾ ਬੰਦਾ ਫ਼ਿਲਮ ਨਹੀਂ ਬਣਾ ਸਕਦਾ। ਸਾਡੇ ਸਾਰਿਆਂ ਦੀ ਇਸ ਵਿੱਚ ਲੋੜ ਹੁੰਦੀ ਹੈ।”

Add a Comment

Your email address will not be published. Required fields are marked *