ਲੇਬਰ ਦੇ ਮੈਂਬਰ ਪਾਰਲੀਮੈਂਟ ਦੇ ਸਾਬਕਾ ਮਨਿਸਟਰ ਐਂਡਰਿਊ ਲਿਟਲ ਨੇ ਰਾਜਨੀਤੀ ਨੂੰ ਕਿਹਾ ਅਲਵਿਦਾ

ਆਕਲੈਂਡ- ਲੇਬਰ ਪਾਰਟੀ ਦੇ ਮੈਂਬਰ ਪਾਰਲੀਮੈਂਟ ਐਡਰਿਊ ਲਿਟਲ ਜੋ 2014 ਤੋਂ 2017 ਵਿੱਚ ਪਾਰਟੀ ਪ੍ਰਧਾਨ ਵੀ ਰਹਿ ਚੁੱਕੇ ਹਨ ਤੇ ਸਾਬਕਾ ਲੇਬਰ ਸਰਕਾਰ ਦੇ ਸਮੇਂ ਸੀਨੀਅਰ ਮਨਿਸਟਰ ਦਾ ਅਹੁਦਾ ਵੀ ਸੰਭਾਲ ਚੁੱਕੇ ਹਨ, ਵਲੋਂ ਰਾਜਨੀਤੀ ਨੂੰ ਅਲਵਿਦਾ ਕਹਿਣ ਦਾ ਫੈਸਲਾ ਲਿਆ ਗਿਆ ਹੈ। ਇਸ ਫੈਸਲੇ ਦਾ ਕਾਰਨ ਉਹਨਾਂ ਵੱਲੋਂ ਪਾਰਟੀ ਦੀ ਚੋਣਾਂ ਵਿੱਚ ਹੋਈ ਹਾਰ ਨੂੰ ਦੱਸਿਆ ਜਾ ਰਿਹਾ ਹੈ।
ਆਪਣੀ ਆਖਰੀ ਬਿਆਨਬਾਜੀ ਵਿੱਚ ਉਹਨਾਂ ਨਿਊਜ਼ੀਲੈਂਡ ਵਾਸੀਆਂ ਅਤੇ ਪਾਰਟੀ ਵੱਲੋਂ ਉਹਨਾਂ ਨੂੰ ਦਿੱਤੇ ਮੌਕਿਆਂ ਲਈ ਦਿਲੋਂ ਧੰਨਵਾਦ ਕੀਤਾ ਹੈ।
ਐਡਰਿਊ ਲਿਟਲ ਇਸ ਸਭ ਤੋਂ ਬਾਅਦ ਮੁੜ ਵਕਾਲਤ ਵੱਲ ਰੁੱਖ ਕਰ ਸਕਦੇ ਹਨ। ਕਿਉਕਿ ਐਂਡਰਿਊ ਲਿਟਲ ਮੈਂਬਰ ਪਾਰਲੀਮੈਂਟ ਹਨ, ਇਸੇ ਲਈ ਉਹਨਾਂ ਦੇ ਅਸਤੀਫੇ ਤੋਂ ਬਾਅਦ ਉਪ- ਚੋਣਾਂ ਦੀ ਲੋੜ ਨਹੀਂ ਹੋਵੇਗੀ ਅਤੇ ਸੂਚੀ ਵਿੱਚ ਅਗਲਾ ਯੋਗ ਵਿਅਕਤੀ ਚੁਣਿਆ ਜਾਏਗਾ।

Add a Comment

Your email address will not be published. Required fields are marked *